ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਬਾਈਬਲ ਸਮਲਿੰਗੀ ਵਿਆਹ ਬਾਰੇ ਕੁਝ ਕਹਿੰਦੀ ਹੈ?

ਪੰਜਾਬੀ
ਕੀ ਬਾਈਬਲ ਸਮਲਿੰਗੀ ਵਿਆਹ ਬਾਰੇ ਕੁਝ ਕਹਿੰਦੀ ਹੈ?
https://cms-imgp.jw-cdn.org/img/p/502012498/univ/art/502012498_univ_sqr_xl.jpg
ijwbq ਲੇਖ 16

ਕੀ ਬਾਈਬਲ ਸਮਲਿੰਗੀ ਵਿਆਹ ਬਾਰੇ ਕੁਝ ਕਹਿੰਦੀ ਹੈ?

ਕੀ ਬਾਈਬਲ ਸਮਲਿੰਗੀ ਵਿਆਹ ਬਾਰੇ ਕੁਝ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਸਰਕਾਰਾਂ ਦੁਆਰਾ ਵਿਆਹ ਬਾਰੇ ਕਾਨੂੰਨ ਬਣਾਉਣ ਤੋਂ ਵੀ ਬਹੁਤ ਸਮਾਂ ਪਹਿਲਾਂ ਸਾਡੇ ਸ੍ਰਿਸ਼ਟੀਕਰਤਾ ਨੇ ਵਿਆਹ ਸੰਬੰਧੀ ਕਾਨੂੰਨ ਬਣਾ ਦਿੱਤੇ ਸਨ। ਬਾਈਬਲ ਦੀ ਪਹਿਲੀ ਕਿਤਾਬ ਵਿਚ ਦੱਸਿਆ ਹੈ: “ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਇਕ ਸਰੀਰ ਹੋਣਗੇ।” (ਉਤਪਤ 2:24) ਇਕ ਡਿਕਸ਼ਨਰੀ ਮੁਤਾਬਕ ਇੱਥੇ “ਪਤਨੀ” ਲਈ ਵਰਤਿਆ ਗਿਆ ਇਬਰਾਨੀ ਸ਼ਬਦ “ਇਕ ਔਰਤ ਨੂੰ ਦਰਸਾਉਂਦਾ ਹੈ।” (ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਬਿਬਲਿਕਲ ਵਰਡਜ਼) ਯਿਸੂ ਨੇ ਵੀ ਇਹੀ ਦੱਸਿਆ ਕਿ ਜਿਹੜੇ ਵਿਅਕਤੀ ਵਿਆਹ ਦੇ ਬੰਧਨ ਵਿਚ ਬੱਝਦੇ ਹਨ, ਉਹ “ਆਦਮੀ ਅਤੇ ਔਰਤ” ਹੋਣੇ ਚਾਹੀਦੇ ਹਨ।​—ਮੱਤੀ 19:4.

 ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਮਕਸਦ ਸੀ ਕਿ ਵਿਆਹ ਦਾ ਬੰਧਨ ਹਮੇਸ਼ਾ ਲਈ ਹੋਵੇ ਅਤੇ ਇਹ ਕਰੀਬੀ ਰਿਸ਼ਤਾ ਸਿਰਫ਼ ਆਦਮੀ ਅਤੇ ਔਰਤ ਵਿਚ ਹੀ ਹੋਵੇ। ਆਦਮੀ ਅਤੇ ਔਰਤ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਉਹ ਇਕ-ਦੂਜੇ ਦਾ ਸਾਥ ਦੇਣ ਤਾਂਕਿ ਉਹ ਇਕ-ਦੂਜੇ ਦੀਆਂ ਭਾਵਨਾਵਾਂ ਤੇ ਜਿਨਸੀ ਲੋੜਾਂ ਦਾ ਧਿਆਨ ਰੱਖ ਸਕਣ ਅਤੇ ਬੱਚੇ ਪੈਦਾ ਕਰ ਸਕਣ।