ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਸਹੀ ਹਨ?

ਪੰਜਾਬੀ
ਕੀ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਸਹੀ ਹਨ?
https://cms-imgp.jw-cdn.org/img/p/502012500/univ/art/502012500_univ_sqr_xl.jpg
ijwbq ਲੇਖ 18

ਕੀ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਸਹੀ ਹਨ?

ਕੀ ਇਕ ਤੋਂ ਜ਼ਿਆਦਾ ਵਿਆਹ ਕਰਾਉਣੇ ਸਹੀ ਹਨ?

ਬਾਈਬਲ ਕਹਿੰਦੀ ਹੈ

 ਪਰਮੇਸ਼ੁਰ ਨੇ ਆਦਮੀ ਨੂੰ ਇਕ ਤੋਂ ਜ਼ਿਆਦਾ ਤੀਵੀਆਂ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਸੀ। ਇਹ ਇਜਾਜ਼ਤ ਕੁਝ ਸਮੇਂ ਲਈ ਦਿੱਤੀ ਗਈ ਸੀ। (ਉਤਪਤ 4:19; 16:1-4; 29:18-29) ਪਰ ਪਰਮੇਸ਼ੁਰ ਨੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਰੀਤ ਸ਼ੁਰੂ ਨਹੀਂ ਕੀਤੀ ਸੀ। ਉਸ ਨੇ ਆਦਮ ਨੂੰ ਸਿਰਫ਼ ਇਕ ਪਤਨੀ ਦਿੱਤੀ ਸੀ।

 ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਇੱਕੋ ਵਿਆਹ ਬਾਰੇ ਆਪਣਾ ਮੁਢਲਾ ਸਿਧਾਂਤ ਦੁਹਰਾਇਆ। (ਯੂਹੰਨਾ 8:28) ਜਦੋਂ ਯਿਸੂ ਨੂੰ ਵਿਆਹ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਕਿਹਾ: ‘ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ। ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ।’​—ਮੱਤੀ 19:4, 5.

 ਬਾਅਦ ਵਿਚ ਪਰਮੇਸ਼ੁਰ ਨੇ ਯਿਸੂ ਦੇ ਇਕ ਚੇਲੇ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਹਰ ਆਦਮੀ ਦੀ ਆਪਣੀ ਪਤਨੀ ਹੋਵੇ ਅਤੇ ਹਰ ਤੀਵੀਂ ਦਾ ਆਪਣਾ ਪਤੀ ਹੋਵੇ।” (1 ਕੁਰਿੰਥੀਆਂ 7:2) ਬਾਈਬਲ ਇਹ ਵੀ ਕਹਿੰਦੀ ਹੈ ਕਿ ਮਸੀਹੀ ਮੰਡਲੀ ਵਿਚ ਜਿਸ ਵਿਆਹੇ ਆਦਮੀ ਨੂੰ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ, ਉਹ “ਇੱਕੋ ਪਤਨੀ ਦਾ ਪਤੀ ਹੋਵੇ।”​—1 ਤਿਮੋਥਿਉਸ 3:2, 12.