Skip to content

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ—ਬਾਈਬਲ ਦੇ ਪਾਤਰਾਂ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ

ਇਹ ਲੜੀਵਾਰ ਲੇਖ ਬਾਈਬਲ ਵਿਚ ਦੱਸੇ ਉਨ੍ਹਾਂ ਆਦਮੀਆਂ-ਔਰਤਾਂ ਦੀਆਂ ਜ਼ਿੰਦਗੀਆਂ ʼਤੇ ਰੌਸ਼ਨੀ ਪਾਉਂਦੇ ਹਨ ਜਿਨ੍ਹਾਂ ਨੇ ਮਾਅਰਕੇ ਦੀ ਨਿਹਚਾ ਦਿਖਾਈ ਸੀ। a ਇਹ ਬਾਈਬਲ ਪਾਤਰ ਅਤੇ ਇਨ੍ਹਾਂ ਦੀਆਂ ਨਿਹਚਾ ਦੀਆਂ ਮਿਸਾਲਾਂ ਸਾਡੀ ਨਿਹਚਾ ਨੂੰ ਮਜ਼ਬੂਤ ਕਰਨ ਅਤੇ ਪਰਮੇਸ਼ੁਰ ਦੇ ਹੋਰ ਨੇੜੇ ਜਾਣ ਵਿਚ ਮਦਦ ਕਰ ਸਕਦੀਆਂ ਹਨ।

ਅਲੱਗ ਲੜੀਵਾਰ ਵੀਡੀਓ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਵਿਸ਼ਾ ਵੀ “ਨਿਹਚਾ ਦੀ ਰੀਸ ਕਰੋ” ਹੈ। ਇਨ੍ਹਾਂ ਵੀਡੀਓ ਰਾਹੀਂ ਤੁਸੀਂ ਬਾਈਬਲ ਦੇ ਵਫ਼ਾਦਾਰ ਪਾਤਰਾਂ ਬਾਰੇ ਹੋਰ ਵੀ ਜ਼ਿਆਦਾ ਜਾਣ ਸਕਦੇ ਹੋ।

a ਨਿਹਚਾ ਦੀਆਂ ਇਨ੍ਹਾਂ ਕਹਾਣੀਆਂ ਦੇ ਸੀਨਾਂ ਬਾਰੇ ਕਲਪਨਾ ਕਰਨ ਅਤੇ ਇਨ੍ਹਾਂ ਵਿਚ ਪੂਰੀ ਤਰ੍ਹਾਂ ਖੁੱਬ ਜਾਣ ਲਈ ਇਨ੍ਹਾਂ ਲੜੀਵਾਰ ਲੇਖਾਂ ਵਿਚ ਕੁਝ ਗੱਲਾਂ ਦੱਸੀਆਂ ਗਈਆਂ ਹਨ ਜੋ ਬਾਈਬਲ ਵਿਚ ਨਹੀਂ ਹਨ। ਪਰ ਇਨ੍ਹਾਂ ਗੱਲਾਂ ਬਾਰੇ ਚੰਗੀ ਤਰ੍ਹਾਂ ਖੋਜਬੀਨ ਕੀਤੀ ਗਈ ਹੈ ਕਿ ਇਹ ਬਾਈਬਲ ਬਿਰਤਾਂਤ ਦੇ ਨਾਲ-ਨਾਲ ਇਤਿਹਾਸਕ ਤੇ ਪੁਰਾਤੱਤਵ ਖੋਜ ਦੌਰਾਨ ਮਿਲੀਆਂ ਚੀਜ਼ਾਂ ਨਾਲ ਮੇਲ ਖਾਂਦੀਆਂ ਹੋਣ।

ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਜਲ-ਪਰਲੋ ਤਕ

ਹਾਬਲ—‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’

ਹਾਲਾਂਕਿ ਬਾਈਬਲ ਵਿਚ ਹਾਬਲ ਬਾਰੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ, ਫਿਰ ਵੀ ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

ਹਨੋਕ: “ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ”

ਕੀ ਤੁਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹੋ? ਜਾਂ ਕੀ ਤੁਹਾਨੂੰ ਕਦੇ ਉਹ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪਈ ਜੋ ਤੁਹਾਨੂੰ ਪਤਾ ਕਿ ਸਹੀ ਹੈ? ਤਾਂ ਫਿਰ ਤੁਸੀਂ ਹਨੋਕ ਦੀ ਨਿਹਚਾ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

ਨੂਹ—ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ”

ਨੂਹ ਅਤੇ ਉਸ ਦੀ ਪਤਨੀ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਲਈ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਉਨ੍ਹਾਂ ਨੇ ਕਿਸ਼ਤੀ ਬਣਾ ਕੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿੱਤਾ?

ਨੂਹ ਨੂੰ “ਹੋਰ ਸੱਤ ਜਣਿਆਂ ਸਣੇ ਬਚਾਇਆ ਸੀ”

ਮਨੁੱਖਜਾਤੀ ਦੀ ਸਭ ਤੋਂ ਔਖੀ ਘੜੀ ਵਿੱਚੋਂ ਨੂਹ ਅਤੇ ਉਸ ਦਾ ਪਰਿਵਾਰ ਕਿਵੇਂ ਬਚਾਇਆ ਗਿਆ ਸੀ?

The Days of the Patriarchs

ਅਬਰਾਮ—‘ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ ਜਿਨ੍ਹਾਂ ਨੂੰ ਨਿਹਚਾ ਹੈ’

ਅਬਰਾਮ ਨੇ ਨਿਹਚਾ ਕਿਵੇਂ ਦਿਖਾਈ? ਕਿਹੜੇ ਤਰੀਕਿਆਂ ਨਾਲ ਤੁਸੀਂ ਅਬਰਾਮ ਦੀ ਨਿਹਚਾ ਦੀ ਰੀਸ ਕਰਨੀ ਚਾਹੋਗੇ?

“ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”

ਯੂਸੁਫ਼ ਦੇ ਪਰਿਵਾਰ ਦੇ ਮੁਸ਼ਕਲ ਹਾਲਾਤਾਂ ਤੋਂ ਅੱਜ ਦੇ ਮਤਰੇਏ ਪਰਿਵਾਰਾਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਦਾ ਹੈ।

“ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ?”

ਕੀ ਤੁਹਾਡੇ ਪਰਿਵਾਰ ਨੇ ਕਦੇ ਈਰਖਾ, ਛਲ ਜਾਂ ਨਫ਼ਰਤ ਦਾ ਸਾਮ੍ਹਣਾ ਕੀਤਾ ਹੈ? ਜੇ ਹਾਂ, ਤਾਂ ਬਾਈਬਲ ਵਿੱਚੋਂ ਯੂਸੁਫ਼ ਦੀ ਮਿਸਾਲ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ।

ਅੱਯੂਬ—‘ਮੈਂ ਆਪਣੀ ਖਰਿਆਈ ਨਾ ਛੱਡਾਂਗਾ!’

ਬਾਈਬਲ ਵਿਚ ਅੱਯੂਬ ਦੀ ਕਹਾਣੀ ਕਿਸੇ ਮੁਸੀਬਤ, ਆਫ਼ਤ ਜਾਂ ਨਿਹਚਾ ਦੀ ਪਰਖ ਵੇਲੇ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

ਅੱਯੂਬ​—ਯਹੋਵਾਹ ਨੇ ਦੁੱਖਾਂ ਵਿਚ ਉਸ ਨੂੰ ਦਿਲਾਸਾ ਦਿੱਤਾ

ਅੱਯੂਬ ਦੀ ਨਿਹਚਾ ਦੀ ਰੀਸ ਕਰਕੇ ਅਸੀਂ ਸ਼ੈਤਾਨ ਨੂੰ ਦੁਖੀ ਕਰਾਂਗੇ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਾਂਗੇ!

The Exodus and the Days of the Judges

ਮਿਰੀਅਮ​—“ਯਹੋਵਾਹ ਲਈ ਗੀਤ ਗਾਓ”!

ਲਾਲ ਸਮੁੰਦਰ ਦੇ ਕੰਢੇ ’ਤੇ ਮਿਰੀਅਮ ਨਬੀਆ ਅਤੇ ਔਰਤਾਂ ਨੇ ਜਿੱਤ ਦਾ ਗੀਤ ਗਾਇਆ। ਉਸ ਤੋਂ ਅਸੀਂ ਦਲੇਰੀ, ਨਿਹਚਾ ਅਤੇ ਨਿਮਰਤਾ ਬਾਰੇ ਸਿੱਖ ਸਕਦੇ ਹਾਂ।

ਰਾਹਾਬ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ

ਰਾਹਾਬ ਦੀ ਕਹਾਣੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਵਿੱਚੋਂ ਕਿਸੇ ਨੂੰ ਵੀ ਐਵੇਂ ਨਹੀਂ ਸਮਝਦਾ? ਅਸੀਂ ਉਸ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ?

ਰੂਥ​—⁠“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”

ਰੂਥ ਆਪਣੇ ਪਰਿਵਾਰ ਤੇ ਦੇਸ਼ ਨੂੰ ਛੱਡਣ ਲਈ ਕਿਉਂ ਤਿਆਰ ਸੀ? ਉਸ ਨੇ ਕਿਹੜੇ ਗੁਣ ਦਿਖਾਏ ਜਿਨ੍ਹਾਂ ਕਰਕੇ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਸੀ?

ਰੂਥ​—⁠“ਸਤਵੰਤੀ ਇਸਤ੍ਰੀ”

ਰੂਥ ਤੇ ਬੋਅਜ਼ ਦਾ ਵਿਆਹ ਕਿਉਂ ਅਹਿਮ ਸੀ? ਰੂਥ ਅਤੇ ਨਾਓਮੀ ਤੋਂ ਅਸੀਂ ਪਰਿਵਾਰ ਬਾਰੇ ਕੀ ਸਿੱਖ ਸਕਦੇ ਹਾਂ?

ਹੰਨਾਹ—ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ

ਯਹੋਵਾਹ ਉੱਤੇ ਨਿਹਚਾ ਹੋਣ ਕਰਕੇ ਹੰਨਾਹ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰ ਸਕੀ ਜੋ ਉਸ ਦੇ ਵੱਸ ਤੋਂ ਬਾਹਰ ਸਨ।

ਸਮੂਏਲ—ਉਹ “ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ”

ਸਮੂਏਲ ਦਾ ਬਚਪਨ ਦੂਜਿਆਂ ਤੋਂ ਵੱਖਰਾ ਕਿਉਂ ਸੀ? ਡੇਰੇ ਵਿਚ ਸੇਵਾ ਕਰਦੇ ਹੋਏ ਕਿਹੜੀ ਗੱਲ ਨੇ ਨਿਹਚਾ ਵਧਾਉਣ ਵਿਚ ਉਸ ਦੀ ਮਦਦ ਕੀਤੀ?

ਸਮੂਏਲ—ਉਸ ਨੇ ਨਿਰਾਸ਼ਾ ਦੇ ਬਾਵਜੂਦ ਸਮੂਏਲ ਨੇ ਹੌਸਲਾ ਨਹੀਂ ਹਾਰਿਆ

ਅਸੀਂ ਸਾਰੇ ਹੀ ਮੁਸ਼ਕਲਾਂ ਤੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹਾਂ ਜਿਸ ਕਰਕੇ ਸਾਡੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਸਮੂਏਲ ਦੇ ਧੀਰਜ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

The Days of Kings and Prophets

ਯੋਨਾਥਾਨ—“ਯਹੋਵਾਹ ਨੂੰ ਕੋਈ ਨਹੀਂ ਰੋਕ ਸਕਦਾ”

ਯੋਨਾਥਾਨ ਇਕੱਲਾ ਗਿਲਗਾਲ ਦੀ ਫ਼ੌਜ ’ਤੇ ਹਮਲਾ ਕਰਨ ਦੀ ਅਗਵਾਈ ਕਰ ਰਿਹਾ ਸੀ ਅਤੇ ਇਕ ਇਤਿਹਾਸਕ ਜਿੱਤ ਹੋਈ।

“ਜੁੱਧ ਦਾ ਸੁਆਮੀ ਯਹੋਵਾਹ ਹੈ”

ਗੋਲਿਅਥ ਵਾਦੀ ਵਿਚ ਆਕੜ ਕੇ ਖੜ੍ਹਾ ਹੈ। ਦਾਊਦ ਦੇਖ ਸਕਦਾ ਸੀ ਕਿ ਫ਼ੌਜੀ ਉਸ ਤੋਂ ਕਿਉਂ ਡਰਦੇ ਸਨ। ਫਲਿਸਤੀ ਅਤੇ ਇਜ਼ਰਾਈਲੀ ਫ਼ੌਜਾਂ ਚੁੱਪ-ਚਾਪ ਖੜ੍ਹੀਆਂ ਸਨ। ਨਿਹਚਾ ਦੀ ਜਿੱਤ ਕਿਵੇਂ ਹੋਈ?

ਦਾਊਦ ਅਤੇ ਯੋਨਾਥਾਨ​—ਉਨ੍ਹਾਂ ਦੇ “ਜੀਅ” ਰਲ਼ ਗਏ

ਦੋ ਅਲੱਗ-ਅਲੱਗ ਪਿਛੋਕੜ ਅਤੇ ਉਮਰ ਦੇ ਇਨਸਾਨ ਪੱਕੇ ਦੋਸਤ ਕਿਵੇਂ ਬਣ ਗਏ? ਉਨ੍ਹਾਂ ਤੋਂ ਤੁਸੀਂ ਅੱਜ ਦੋਸਤੀ ਬਾਰੇ ਕੀ ਸਿੱਖ ਸਕਦੇ ਹਾਂ?

ਅਬੀਗੇਲ—ਉਸ ਨੇ ਸਮਝਦਾਰੀ ਤੋਂ ਕੰਮ ਲਿਆ

ਅਬੀਗੈਲ ਦੀ ਮੁਸ਼ਕਲਾਂ ਭਰੀ ਵਿਆਹੁਤਾ ਜ਼ਿੰਦਗੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਏਲੀਯਾਹ—ਉਸ ਨੇ ਸੱਚੀ ਭਗਤੀ ਦਾ ਪੱਖ ਲਿਆ

ਜਦੋਂ ਲੋਕ ਬਾਈਬਲ ਦੀ ਕਿਸੇ ਸਿੱਖਿਆ ਨਾਲ ਸਹਿਮਤ ਨਹੀਂ ਹੁੰਦੇ, ਤਾਂ ਉਦੋਂ ਅਸੀਂ ਏਲੀਯਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਏਲੀਯਾਹ—ਉਹ ਚੁਕੰਨਾ ਰਿਹਾ ਤੇ ਉਸ ਨੇ ਇੰਤਜ਼ਾਰ ਕੀਤਾ

ਨਬੀ ਏਲੀਯਾਹ ਯਹੋਵਾਹ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਪ੍ਰਾਰਥਨਾ ਕਿਵੇਂ ਕਰਦਾ ਰਿਹਾ?

ਏਲੀਯਾਹ—ਉਸ ਨੇ ਆਪਣੇ ਪਰਮੇਸ਼ੁਰ ਤੋਂ ਦਿਲਾਸਾ ਪਾਇਆ

ਕਿਹੜੀਆਂ ਘਟਨਾਵਾਂ ਕਰਕੇ ਏਲੀਯਾਹ ਇੰਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਮੌਤ ਦੀ ਭੀਖ ਮੰਗੀ?

ਏਲੀਯਾਹ ਨੇ ਅਨਿਆਂ ਦੇ ਸਮੇਂ ਹਾਰ ਨਹੀਂ ਮੰਨੀ

ਕੀ ਤੁਹਾਨੂੰ ਕਦੇ ਅਨਿਆਂ ਸਹਿਣਾ ਪਿਆ ਹੈ? ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪਰਮੇਸ਼ੁਰ ਸਾਰਾ ਕੁਝ ਠੀਕ ਕਰ ਦੇਵੇ? ਸੋਚੋ ਕਿ ਤੁਸੀਂ ਏਲੀਯਾਹ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹੋ।

ਯੂਨਾਹ—ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ

ਯਹੋਵਾਹ ਤੋਂ ਮਿਲੀ ਜ਼ਿੰਮੇਵਾਰੀ ਕਰਕੇ ਕੀ ਤੁਹਾਨੂੰ ਵੀ ਕਦੇ ਯੂਨਾਹ ਵਾਂਗ ਡਰ ਲੱਗਾ ਹੈ? ਉਸ ਦੀ ਕਹਾਣੀ ਤੋਂ ਸਾਨੂੰ ਯਹੋਵਾਹ ਦੇ ਧੀਰਜ ਅਤੇ ਦਇਆ ਬਾਰੇ ਪਤਾ ਲੱਗਦਾ ਹੈ।

ਯੂਨਾਹ—ਉਸ ਨੇ ਦਇਆ ਕਰਨੀ ਸਿੱਖੀ

ਯੂਨਾਹ ਦਾ ਬਿਰਤਾਂਤ ਆਪਣੀ ਜਾਂਚ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ?

ਅਸਤਰ—ਉਹ ਰੱਬ ਦੇ ਲੋਕਾਂ ਲਈ ਖੜ੍ਹੀ ਹੋਈ

ਨਿਰਸੁਆਰਥ ਪਿਆਰ ਦਿਖਾਉਣ ਲਈ ਅਸਤਰ ਵਾਂਗ ਨਿਹਚਾ ਤੇ ਦਲੇਰੀ ਦਿਖਾਉਣ ਦੀ ਲੋੜ ਹੈ।

ਅਸਤਰ—ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ

ਅਸਤਰ ਨੇ ਯਹੋਵਾਹ ਤੇ ਉਸ ਦੇ ਲੋਕਾਂ ਲਈ ਨਿਰਸੁਆਰਥ ਰਵੱਈਆ ਕਿਵੇਂ ਦਿਖਾਇਆ?

The First Century

ਮਰੀਅਮ—“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

ਜਬਰਾਏਲ ਦੂਤ ਨੂੰ ਮਰੀਅਮ ਨੇ ਜੋ ਕਿਹਾ, ਉਸ ਤੋਂ ਮਰੀਅਮ ਦੀ ਨਿਹਚਾ ਬਾਰੇ ਕੀ ਪਤਾ ਲੱਗਦਾ ਹੈ? ਮਰੀਅਮ ਵਿਚ ਹੋਰ ਕਿਹੜੇ ਵਧੀਆ ਗੁਣ ਸਨ?

ਮਰੀਅਮ—ਉਸ ਨੇ ‘ਸਾਰੀਆਂ ਗੱਲਾਂ ਦੇ ਮਤਲਬ ਬਾਰੇ ਸੋਚਿਆ’

ਬੈਤਲਹਮ ਵਿਚ ਮਰੀਅਮ ਨਾਲ ਜੋ ਹੋਇਆ, ਉਸ ਕਰਕੇ ਯਹੋਵਾਹ ਦੇ ਵਾਅਦਿਆਂ ’ਤੇ ਉਸ ਦੀ ਨਿਹਚਾ ਹੋਰ ਪੱਕੀ ਹੋਈ।

ਮਰੀਅਮ ਨੂੰ ਗਮ ਸਹਿਣ ਦੀ ਤਾਕਤ ਮਿਲੀ

ਜੇ ਤੁਸੀਂ ਗਮ ਸਹਿ ਰਹੇ ਹੋ, ਤਾਂ ਯਿਸੂ ਦੀ ਮਾਂ ਮਰੀਅਮ ਦੀ ਮਿਸਾਲ ਤੁਹਾਡੀ ਮਦਦ ਕਰ ਸਕਦੀ ਹੈ।

ਯੂਸੁਫ਼—ਉਹ ਰਖਵਾਲਾ, ਪਾਲਣਹਾਰ ਅਤੇ ਜ਼ਿੰਮੇਵਾਰ ਪਿਤਾ ਸੀ

ਯੂਸੁਫ਼ ਨੇ ਆਪਣੇ ਪਰਿਵਾਰ ਦੀ ਰਖਵਾਲੀ ਕਰਨ ਲਈ ਕਿਹੜੇ ਕਦਮ ਚੁੱਕੇ? ਉਹ ਯਿਸੂ ਅਤੇ ਮਰੀਅਮ ਨੂੰ ਲੈ ਕੇ ਮਿਸਰ ਕਿਉਂ ਗਿਆ?

ਮਾਰਥਾ—“ਮੈਨੂੰ ਵਿਸ਼ਵਾਸ ਹੈ”

ਮਾਰਥਾ ਨੇ ਦੁੱਖ ਦੀ ਘੜੀ ਵਿਚ ਵੀ ਪੱਕੀ ਨਿਹਚਾ ਕਿਵੇਂ ਦਿਖਾਈ?

ਮਰੀਅਮ ਮਗਦਲੀਨੀ—“ਮੈਂ ਪ੍ਰਭੂ ਨੂੰ ਦੇਖਿਆ ਹੈ!”

ਇਸ ਵਫ਼ਾਦਾਰ ਔਰਤ ਨੂੰ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਦਾ ਸਨਮਾਨ ਬਖ਼ਸ਼ਿਆ ਗਿਆ ਸੀ।

ਪਤਰਸ—ਉਹ ਡਰ ਤੇ ਸ਼ੱਕ ਦੇ ਖ਼ਿਲਾਫ਼ ਲੜਿਆ

ਸ਼ੱਕ ਇਕ ਇਨਸਾਨ ਨੂੰ ਤਬਾਹ ਕਰ ਸਕਦਾ ਹੈ। ਪਰ ਯਿਸੂ ਦਾ ਚੇਲਾ ਬਣਨ ਬਾਰੇ ਪਤਰਸ ਨੇ ਆਪਣੇ ਡਰ ਅਤੇ ਸ਼ੱਕ ਉੱਤੇ ਕਾਬੂ ਪਾਇਆ।

ਪਤਰਸ—ਉਹ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਿਹਾ

ਪਤਰਸ ਦੀ ਨਿਹਚਾ ਅਤੇ ਵਫ਼ਾਦਾਰੀ ਨੇ ਯਿਸੂ ਵੱਲੋਂ ਦਿੱਤੀ ਤਾੜਨਾ ਸਵੀਕਾਰ ਕਰਨ ਵਿਚ ਉਸ ਦੀ ਕਿਵੇਂ ਮਦਦ ਕੀਤੀ?

ਪਤਰਸ—ਉਸ ਨੇ ਪ੍ਰਭੂ ਤੋਂ ਮਾਫ਼ ਕਰਨਾ ਸਿੱਖਿਆ

ਯਿਸੂ ਨੇ ਪਤਰਸ ਨੂੰ ਮਾਫ਼ ਕਰਨ ਬਾਰੇ ਕਿਹੜਾ ਸਬਕ ਸਿਖਾਇਆ? ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੇ ਪਤਰਸ ਨੂੰ ਮਾਫ਼ ਕਰ ਦਿੱਤਾ ਸੀ?