Skip to content

ਹਰ ਦਿਨ ਲਈ ਬਾਈਬਲ ਦਾ ਇਕ ਹਵਾਲਾ

ਹਰ ਦਿਨ ਲਈ ਬਾਈਬਲ ਦਾ ਇਕ ਹਵਾਲਾ

ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਵਿਚ ਹਰ ਦਿਨ ਲਈ ਇਕ ਹਵਾਲਾ ਤੇ ਟਿੱਪਣੀਆਂ ਦਿੱਤੀਆਂ ਗਈਆਂ ਹਨ। ਇਸ ਨਾਲ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਬਾਈਬਲ ਦੀਆਂ ਗੱਲਾਂ ਪੜ੍ਹ ਕੇ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ।

ਭਾਵੇਂ ਕਿ ਇਸ ਨੂੰ ਹਰ ਦਿਨ ਕਿਸੇ ਵੀ ਸਮੇਂ ਪੜ੍ਹਿਆ ਜਾ ਸਕਦਾ ਹੈ, ਪਰ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਵੇਰੇ ਪੜ੍ਹਨ ਨਾਲ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਉਹ ਸਾਰਾ ਦਿਨ ਇਸ ʼਤੇ ਸੋਚ-ਵਿਚਾਰ ਕਰ ਸਕਦੇ ਹਨ। ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਹਰ ਦਿਨ ਲਈ ਹਵਾਲਾ ਪੜ੍ਹ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਪੂਰੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ।

ਤੁਸੀਂ ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ ʼਤੇ ਇਸ ਨੂੰ ਪੜ੍ਹ ਸਕਦੇ ਹੋ ਜਾਂ ਤੁਸੀਂ ਆਨ-ਲਾਈਨ ਜਾ ਕੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਨੂੰ ਡਾਊਨਲੋਡ ਕਰ ਸਕਦੇ ਹੋ।