Skip to content

ਬਾਈਬਲ ਕਿਤਾਬਾਂ ਦੀ ਝਲਕ

ਇਨ੍ਹਾਂ ਛੋਟੇ ਵੀਡੀਓਜ਼ ਰਾਹੀਂ ਸਾਨੂੰ ਬਾਈਬਲ ਦੀਆਂ ਕਿਤਾਬਾਂ ਬਾਰੇ ਅਹਿਮ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵੀਡੀਓਜ਼ ਦੀ ਮਦਦ ਨਾਲ ਤੁਸੀਂ ਆਪਣੀ ਬਾਈਬਲ ਪੜ੍ਹਾਈ ਅਤੇ ਅਧਿਐਨ ਦਾ ਹੋਰ ਮਜ਼ਾ ਲੈ ਸਕਦੇ ਹੋ।

ਉਤਪਤ—ਇਕ ਝਲਕ

ਉਤਪਤ ਦੀ ਕਿਤਾਬ ਦੱਸਦੀ ਹੈ ਕਿ ਇਨਸਾਨਾਂ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ ਵੀ ਕਿ ਇਨਸਾਨਾਂ ʼਤੇ ਦੁੱਖ-ਤਕਲੀਫ਼ਾਂ ਤੇ ਮੌਤ ਕਿਵੇਂ ਆਈ।

ਕੂਚ—ਇਕ ਝਲਕ

ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਆਪਣੀ ਸਮਰਪਿਤ ਕੌਮ ਬਣਾਇਆ।

ਲੇਵੀਆਂ—ਇਕ ਝਲਕ

ਜਾਣੋ ਕਿ ਲੇਵੀਆਂ ਦੀ ਕਿਤਾਬ ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਕੀ ਦੱਸਦੀ ਹੈ। ਨਾਲੇ ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਸਾਡੇ ਲਈ ਆਪਣੇ ਆਪ ਨੂੰ ਪਵਿੱਤਰ ਰੱਖਣਾ ਕਿਉਂ ਜ਼ਰੂਰੀ ਹੈ।

ਗਿਣਤੀ—ਇਕ ਝਲਕ

ਜਾਣੋ ਕਿ ਹਰ ਹਾਲਾਤ ਵਿਚ ਯਹੋਵਾਹ ਦਾ ਕਹਿਣਾ ਮੰਨਣਾ ਅਤੇ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਚੁਣੇ ਹੋਏ ਆਗੂਆਂ ਲਈ ਆਦਰ ਦਿਖਾਉਣਾ ਕਿੰਨਾ ਜ਼ਰੂਰੀ ਹੈ।

ਬਿਵਸਥਾ ਸਾਰ—ਇਕ ਝਲਕ

ਜਾਣੋ ਕਿ ਯਹੋਵਾਹ ਨੇ ਕਿਵੇਂ ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਰਾਹੀਂ ਆਪਣਾ ਪਿਆਰ ਜ਼ਾਹਰ ਕੀਤਾ।

ਯਹੋਸ਼ੁਆ—ਇਕ ਝਲਕ

ਦੇਖੋ ਕਿ ਇਜ਼ਰਾਈਲ ਕੌਮ ਨੇ ਕਿਵੇਂ ਦੇਸ਼ ʼਤੇ ਜਿੱਤ ਹਾਸਲ ਕੀਤੀ ਅਤੇ ਉਸ ਦੀ ਜ਼ਮੀਨ ਵੰਡੀ।

ਨਿਆਈਆਂ—ਇਕ ਝਲਕ

ਇਸ ਕਿਤਾਬ ਦਾ ਨਾਂ ਉਨ੍ਹਾਂ ਦਲੇਰ ਆਦਮੀਆਂ ਦੇ ਨਾਂ ʼਤੇ ਰੱਖਿਆ ਗਿਆ ਹੈ ਜਿਨ੍ਹਾਂ ਰਾਹੀਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ ਸੀ।

ਰੂਥ​—ਇਕ ਝਲਕ

ਰੂਥ ਇਕ ਨੌਜਵਾਨ ਵਿਧਵਾ ਦੀ ਕਹਾਣੀ ਹੈ ਜਿਸ ਨੇ ਆਪਣੀ ਵਿਧਵਾ ਸੱਸ ਲਈ ਨਿਰਸੁਆਰਥ ਪਿਆਰ ਦਿਖਾਇਆ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਉਨ੍ਹਾਂ ਦੋਵਾਂ ਨੂੰ ਕਿਵੇਂ ਬਰਕਤਾਂ ਦਿੱਤੀਆਂ।

1 ਸਮੂਏਲ​—ਇਕ ਝਲਕ

ਜਾਣੋ ਕਿ ਪ੍ਰਾਚੀਨ ਇਜ਼ਰਾਈਲ ਵਿਚ ਨਿਆਂਕਾਰਾਂ ਦਾ ਦੌਰ ਕਿਵੇਂ ਖ਼ਤਮ ਹੋ ਗਿਆ ਅਤੇ ਰਾਜਿਆਂ ਨੇ ਰਾਜ ਕਰਨਾ ਸ਼ੁਰੂ ਕੀਤਾ।

2 ਸਮੂਏਲ​—ਇਕ ਝਲਕ

ਜਾਣੋ ਕਿ ਆਪਣੀ ਨਿਮਰਤਾ ਅਤੇ ਨਿਹਚਾ ਕਰਕੇ ਦਾਊਦ ਬਾਈਬਲ ਵਿਚ ਦਿੱਤੇ ਪਾਤਰਾਂ ਵਿੱਚੋਂ ਇਕ ਮਨਪਸੰਦ ਪਾਤਰ ਕਿਵੇਂ ਬਣਿਆ।

1 ਰਾਜਿਆਂ​—ਇਕ ਝਲਕ

ਇਜ਼ਰਾਈਲ ਵਿਚ ਰਾਜਾ ਸੁਲੇਮਾਨ ਦੇ ਰਾਜ ਅਧੀਨ ਖ਼ੁਸ਼ਹਾਲੀ ਤੋਂ ਲੈ ਕੇ ਇਜ਼ਰਾਈਲ ਅਤੇ ਯਹੂਦਾਹ ਦੇ ਮੁਸ਼ਕਲਾਂ ਭਰੇ ਸਮੇਂ ਬਾਰੇ ਜਾਣੋ।

ਅਜ਼ਰਾ—ਇਕ ਝਲਕ

ਯਹੋਵਾਹ ਨੇ ਆਪਣੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਤੇ ਯਰੂਸ਼ਲਮ ਵਿਚ ਸੱਚੀ ਭਗਤੀ ਨੂੰ ਮੁੜ ਸ਼ੁਰੂ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ।

ਨਹਮਯਾਹ—ਇਕ ਝਲਕ

ਨਹਮਯਾਹ ਦੀ ਕਿਤਾਬ ਤੋਂ ਅੱਜ ਦੇ ਸਾਰੇ ਸੱਚੇ ਉਪਾਸਕਾਂ ਨੂੰ ਬਹੁਤ ਹੀ ਵਧੀਆ ਸਬਕ ਸਿੱਖਣ ਨੂੰ ਮਿਲਦੇ ਹਨ।

ਅਸਤਰ—ਇਕ ਝਲਕ

ਅਸਤਰ ਦੇ ਦਿਨਾਂ ਵਿਚ ਹੋਈਆਂ ਘਟਨਾਵਾਂ ਕਾਰਨ ਇਸ ਗੱਲ ਵਿਚ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਕਿ ਯਹੋਵਾਹ ਅੱਜ ਵੀ ਆਪਣੇ ਲੋਕਾਂ ਨੂੰ ਮੁਸ਼ਕਲਾਂ ਵਿੱਚੋਂ ਕੱਢ ਸਕਦਾ ਹੈ।

ਅੱਯੂਬ—ਇਕ ਝਲਕ

ਯਹੋਵਾਹ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦੀ ਪਰੀਖਿਆ ਹੋਵੇਗੀ। ਅੱਯੂਬ ਦੀ ਕਹਾਣੀ ਪੜ੍ਹ ਕੇ ਸਾਨੂੰ ਹਿੰਮਤ ਮਿਲਦੀ ਹੈ ਕਿ ਅਸੀਂ ਵਫ਼ਾਦਾਰ ਰਹਿ ਸਕਦੇ ਹਾਂ ਅਤੇ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਸਕਦੇ ਹਾਂ।

ਜ਼ਬੂਰਾਂ ਦੀ ਪੋਥੀ—ਇਕ ਝਲਕ

ਜ਼ਬੂਰਾਂ ਦੀ ਪੋਥੀ ਯਹੋਵਾਹ ਦੇ ਰਾਜ ਦਾ ਸਮਰਥਨ ਕਰਦੀ, ਉਸ ਦੇ ਸੇਵਕਾਂ ਦੀ ਮਦਦ ਕਰਦੀ ਤੇ ਉਨ੍ਹਾਂ ਨੂੰ ਦਿਲਾਸਾ ਦਿੰਦੀ ਹੈ ਅਤੇ ਦੱਸਦੀ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਦੁਨੀਆਂ ਦੇ ਹਾਲਾਤ ਵਧੀਆ ਹੋਣਗੇ।

ਕਹਾਉਤਾਂ—ਇਕ ਝਲਕ

ਜ਼ਿੰਦਗੀ ਦੇ ਹਰ ਪਹਿਲੂ ਬਾਰੇ ਜਿਵੇਂ ਕਿ ਕੰਮ-ਕਾਰ ਤੋਂ ਲੈ ਕੇ ਪਰਿਵਾਰ ਨਾਲ ਜੁੜੇ ਮਾਮਲਿਆਂ ਬਾਰੇ ਸਲਾਹ ਲਓ।

ਉਪਦੇਸ਼ਕ ਦੀ ਪੋਥੀ—ਇਕ ਝਲਕ

ਰਾਜਾ ਸੁਲੇਮਾਨ ਉਨ੍ਹਾਂ ਚੀਜ਼ਾਂ ਬਾਰੇ ਦੱਸਦਾ ਹੈ ਜੋ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਤੁਲਨਾ ਉਨ੍ਹਾਂ ਚੀਜ਼ਾਂ ਨਾਲ ਕਰਦਾ ਹੈ ਜੋ ਪਰਮੇਸ਼ੁਰ ਦੀ ਬੁੱਧ ਦੇ ਉਲਟ ਹਨ।

ਸਰੇਸ਼ਟ ਗੀਤ—ਇਕ ਝਲਕ

ਚਰਵਾਹੇ ਲਈ ਸ਼ੂਲੰਮੀਥ ਕੁੜੀ ਦੇ ਸੱਚੇ ਪਿਆਰ ਨੂੰ “ਯਾਹ ਦੀ ਲਾਟ” ਕਿਹਾ ਗਿਆ ਹੈ। ਕਿਉਂ?

ਯਸਾਯਾਹ—ਇਕ ਝਲਕ

ਯਸਾਯਾਹ ਦੀ ਕਿਤਾਬ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਹਨ। ਇਸ ਕਰਕੇ ਵਾਅਦਿਆਂ ਨੂੰ ਪੂਰੇ ਕਰਨ ਵਾਲੇ ਅਤੇ ਮੁਕਤੀ ਦੇ ਪਰਮੇਸ਼ੁਰ ਯਹੋਵਾਹ ʼਤੇ ਸਾਡਾ ਭਰੋਸਾ ਮਜ਼ਬੂਤ ਹੁੰਦਾ ਹੈ।

ਯਿਰਮਿਯਾਹ—ਇਕ ਝਲਕ

ਯਿਰਮਿਯਾਹ ਸਖ਼ਤ ਵਿਰੋਧ ਦੇ ਬਾਵਜੂਦ ਵੀ ਵਫ਼ਾਦਾਰੀ ਨਾਲ ਨਬੀ ਵਜੋਂ ਆਪਣਾ ਕੰਮ ਕਰਦਾ ਰਿਹਾ। ਸੋਚੋ ਕਿ ਉਸ ਦੀ ਮਿਸਾਲ ਅੱਜ ਮਸੀਹੀਆਂ ਲਈ ਕੀ ਮਾਅਨੇ ਰੱਖਦੀ ਹੈ।

ਵਿਰਲਾਪ—ਇਕ ਝਲਕ

ਵਿਰਲਾਪ ਦੀ ਕਿਤਾਬ ਨੂੰ ਯਿਰਮਿਯਾਹ ਨੇ ਲਿਖਿਆ ਸੀ। ਇਸ ਕਿਤਾਬ ਵਿਚ ਯਰੂਸ਼ਲਮ ਦੀ ਤਬਾਹੀ ਕਰਕੇ ਕੀਤੇ ਗਏ ਸੋਗ ਬਾਰੇ ਦੱਸਿਆ ਗਿਆ ਹੈ। ਨਾਲੇ ਦੱਸਿਆ ਗਿਆ ਹੈ ਕਿ ਤੋਬਾ ਕਰਨ ਕਰਕੇ ਪਰਮੇਸ਼ੁਰ ਨੇ ਲੋਕਾਂ ʼਤੇ ਦਇਆ ਕਿਵੇਂ ਕੀਤੀ।

ਹਿਜ਼ਕੀਏਲ—ਇਕ ਝਲਕ

ਹਿਜ਼ਕੀਏਲ ਨੇ ਨਿਮਰਤਾ ਤੇ ਦਲੇਰੀ ਨਾਲ ਪਰਮੇਸ਼ੁਰ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਪੂਰੀ ਕੀਤੀ, ਭਾਵੇਂ ਉਹ ਕਿੰਨੀ ਹੀ ਮੁਸ਼ਕਲ ਸੀ। ਅੱਜ ਉਸ ਦੀ ਮਿਸਾਲ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।

ਦਾਨੀਏਲ—ਇਕ ਝਲਕ

ਦਾਨੀਏਲ ਅਤੇ ਉਸ ਦੇ ਸਾਥੀ ਹਰ ਹਾਲਾਤ ਵਿਚ ਯਹੋਵਾਹ ਦੇ ਵਫ਼ਾਦਾਰ ਰਹੇ। ਉਨ੍ਹਾਂ ਦੀ ਮਿਸਾਲ ਅਤੇ ਭਵਿੱਖਬਾਣੀ ਦੀ ਪੂਰਤੀ ਤੋਂ ਸਾਨੂੰ ਇਨ੍ਹਾਂ ਅੰਤ ਦੇ ਸਮਿਆਂ ਵਿਚ ਫ਼ਾਇਦਾ ਹੋ ਸਕਦਾ ਹੈ।

ਹੋਸ਼ੇਆ—ਇਕ ਝਲਕ

ਹੋਸ਼ੇਆ ਦੀ ਕਿਤਾਬ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਤੋਬਾ ਕਰਨ ਵਾਲਿਆਂ ʼਤੇ ਦਇਆ ਕਰਦਾ ਹੈ ਅਤੇ ਉਹ ਸ਼ੁੱਧ ਭਗਤੀ ਚਾਹੁੰਦਾ ਹੈ।

ਯੋਏਲ—ਇਕ ਝਲਕ

ਯੋਏਲ ਨਬੀ ਨੇ ‘ਯਹੋਵਾਹ ਦੇ ਦਿਨ’ ਦੇ ਆਉਣ ਬਾਰੇ ਭਵਿੱਖਬਾਣੀ ਕੀਤੀ ਅਤੇ ਦੱਸਿਆ ਕਿ ਅਸੀਂ ਇਸ ਵਿੱਚੋਂ ਕਿਵੇਂ ਬਚ ਸਕਦੇ ਹਾਂ। ਅੱਜ ਉਸ ਦੀ ਭਵਿੱਖਬਾਣੀ ਉੱਤੇ ਗੌਰ ਕਰਨਾ ਹੋਰ ਵੀ ਜ਼ਰੂਰੀ ਹੈ।

ਆਮੋਸ—ਇਕ ਝਲਕ

ਯਹੋਵਾਹ ਨੇ ਇਸ ਨਿਮਰ ਇਨਸਾਨ ਨੂੰ ਖ਼ਾਸ ਕੰਮ ਲਈ ਵਰਤਿਆ। ਅਸੀਂ ਆਮੋਸ ਦੀ ਕਿਤਾਬ ਤੋਂ ਕਿਹੜੇ ਅਹਿਮ ਸਬਕ ਸਿੱਖ ਸਕਦੇ ਹਾਂ?

ਓਬਦਯਾਹ—ਇਕ ਝਲਕ

ਇਹ ਕਿਤਾਬ ਇਬਰਾਨੀ ਲਿਖਤਾਂ ਜਾਂ ਪੁਰਾਣੇ ਨੇਮ ਵਿਚ ਸਭ ਤੋਂ ਛੋਟੀ ਕਿਤਾਬ ਹੈ। ਇਸ ਕਿਤਾਬ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਯਹੋਵਾਹ ਦਾ ਰਾਜ ਹਮੇਸ਼ਾ-ਹਮੇਸ਼ਾ ਲਈ ਸਹੀ ਠਹਿਰਾਇਆ ਜਾਵੇਗਾ।

ਯੂਨਾਹ—ਇਕ ਝਲਕ

ਯੂਨਾਹ ਨਬੀ ਨੇ ਤਾੜਨਾ ਕਬੂਲ ਕੀਤੀ, ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਅਤੇ ਉਸ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਦਇਆ ਦਾ ਸਬਕ ਸਿਖਾਇਆ ਗਿਆ। ਉਸ ਦਾ ਤਜਰਬਾ ਤੁਹਾਡੇ ਦਿਲ ਨੂੰ ਛੂਹ ਜਾਵੇਗਾ।

ਮੀਕਾਹ—ਇਕ ਝਲਕ

ਪਰਮੇਸ਼ੁਰ ਦੀ ਮਦਦ ਨਾਲ ਕੀਤੀ ਗਈ ਇਸ ਭਵਿੱਖਬਾਣੀ ਰਾਹੀਂ ਸਾਡਾ ਇਸ ਗੱਲ ʼਤੇ ਯਕੀਨ ਪੱਕਾ ਹੁੰਦਾ ਹੈ ਕਿ ਯਹੋਵਾਹ ਸਿਰਫ਼ ਸਾਨੂੰ ਉਹੀ ਕੰਮ ਕਰਨ ਲਈ ਕਹਿੰਦਾ ਹੈ ਜੋ ਅਸੀਂ ਕਰ ਸਕਦੇ ਹਾਂ ਅਤੇ ਜੋ ਸਾਡੇ ਫ਼ਾਇਦੇ ਲਈ ਹੁੰਦੇ ਹਨ।

ਨਹੂਮ—ਇਕ ਝਲਕ

ਇਸ ਕਿਤਾਬ ਤੋਂ ਸਾਡਾ ਭਰੋਸਾ ਵਧਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੀ ਕਹੀ ਗੱਲ ਪੂਰੀ ਕਰਦਾ ਹੈ ਅਤੇ ਉਹ ਆਪਣੇ ਰਾਜ ਰਾਹੀਂ ਸ਼ਾਂਤੀ ਤੇ ਮੁਕਤੀ ਭਾਲਣ ਵਾਲੇ ਲੋਕਾਂ ਨੂੰ ਦਿਲਾਸਾ ਦਿੰਦਾ ਹੈ।

ਹਬੱਕੂਕ—ਇਕ ਝਲਕ

ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਹੀ ਸਮੇਂ ʼਤੇ ਅਤੇ ਸਹੀ ਢੰਗ ਨਾਲ ਬਚਾਉਣਾ ਜਾਣਦਾ ਹੈ।

ਸਫ਼ਨਯਾਹ—ਇਕ ਝਲਕ

ਸਾਨੂੰ ਇਸ ਸੋਚ ਤੋਂ ਖ਼ਬਰਦਾਰ ਕਿਉਂ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਦੇ ਨਿਆਂ ਦਾ ਦਿਨ ਨਹੀਂ ਆਵੇਗਾ?

ਹੱਜਈ—ਇਕ ਝਲਕ

ਇਹ ਕਿਤਾਬ ਦੱਸਦੀ ਹੈ ਕਿ ਸਾਨੂੰ ਆਪਣੇ ਕੰਮਾਂ-ਕਾਰਾਂ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਨੂੰ ਜ਼ਿਆਦਾ ਅਹਿਮੀਅਤ ਦੇਣੀ ਚਾਹੀਦੀ ਹੈ।

ਜ਼ਕਰਯਾਹ—ਇਕ ਝਲਕ

ਬੀਤੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਕਈ ਦਰਸ਼ਣਾਂ ਤੇ ਭਵਿੱਖਬਾਣੀਆਂ ਤੋਂ ਹੌਸਲਾ ਮਿਲਿਆ ਸੀ। ਇਨ੍ਹਾਂ ਭਵਿੱਖਬਾਣੀਆਂ ਤੋਂ ਅੱਜ ਸਾਨੂੰ ਵੀ ਹੌਸਲਾ ਮਿਲਦਾ ਹੈ ਕਿ ਯਹੋਵਾਹ ਸਾਡੇ ਨਾਲ ਹੈ।

ਮਲਾਕੀ—ਇਕ ਝਲਕ

ਭਵਿੱਖਬਾਣੀ ਦੀ ਇਸ ਕਿਤਾਬ ਵਿਚ ਯਹੋਵਾਹ ਦੇ ਅਟੱਲ ਸਿਧਾਂਤਾਂ, ਦਿਆਲਗੀ ਅਤੇ ਪਿਆਰ ਬਾਰੇ ਦੱਸਿਆ ਗਿਆ ਹੈ। ਨਾਲੇ ਇਸ ਕਿਤਾਬ ਵਿਚ ਕਈ ਅਹਿਮ ਸਬਕ ਹਨ ਜੋ ਅੱਜ ਵੀ ਫ਼ਾਇਦੇਮੰਦ ਹਨ।

ਮੱਤੀ—ਇਕ ਝਲਕ

ਬਾਈਬਲ ਦੀ ਇਸ ਕਿਤਾਬ ਦੀਆਂ ਮੁੱਖ ਗੱਲਾਂ ਸਿੱਖਣ ਦਾ ਆਨੰਦ ਮਾਣੋ। ਇਹ ਇੰਜੀਲ ਦੀਆਂ ਚਾਰ ਕਿਤਾਬਾਂ ਵਿੱਚੋਂ ਪਹਿਲੀ ਹੈ।

ਮਰਕੁਸ—ਇਕ ਝਲਕ

ਚਾਰ ਇੰਜੀਲਾਂ ਵਿੱਚੋਂ ਸਭ ਤੋਂ ਛੋਟੀ ਕਿਤਾਬ ਮਰਕੁਸ ਵਿਚ ਇਕ ਝਲਕ ਦਿੱਤੀ ਹੈ ਕਿ ਯਿਸੂ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਭਵਿੱਖ ਵਿਚ ਕੀ-ਕੀ ਕਰੇਗਾ।

ਲੂਕਾ—ਇਕ ਝਲਕ

ਲੂਕਾ ਦੀ ਕਿਤਾਬ ਬਾਕੀ ਇੰਜੀਲਾਂ ਨਾਲੋਂ ਵੱਖਰੀ ਕਿਵੇਂ ਹੈ?

ਯੂਹੰਨਾ—ਇਕ ਝਲਕ

ਯੂਹੰਨਾ ਦੀ ਕਿਤਾਬ ਵਿਚ ਇਨਸਾਨਾਂ ਲਈ ਯਿਸੂ ਦੇ ਪਿਆਰ, ਉਸ ਦੀ ਨਿਮਰਤਾ ਦੀ ਮਿਸਾਲ ਬਾਰੇ ਦੱਸਿਆ ਗਿਆ ਹੈ ਅਤੇ ਯਿਸੂ ਦੀ ਮਸੀਹ ਵਜੋਂ ਅਤੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਪਛਾਣ ਕਰਾਈ ਗਈ ਹੈ।

ਰਸੂਲਾਂ ਦੇ ਕੰਮ—ਇਕ ਝਲਕ

ਪਹਿਲੀ ਸਦੀ ਦੇ ਮਸੀਹੀਆਂ ਨੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਰਸੂਲਾਂ ਦੇ ਕੰਮ ਦੀ ਕਿਤਾਬ ਪੜ੍ਹਨ ਨਾਲ ਪ੍ਰਚਾਰ ਲਈ ਤੁਹਾਡਾ ਜੋਸ਼ ਵਧੇਗਾ।

ਰੋਮੀਆਂ—ਇਕ ਝਲਕ

ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ ਅਤੇ ਯਿਸੂ ਮਸੀਹ ʼਤੇ ਨਿਹਚਾ ਕਰਨੀ ਇੰਨੀ ਜ਼ਰੂਰੀ ਕਿਉਂ ਹੈ।

1 ਕੁਰਿੰਥੀਆਂ—ਇਕ ਝਲਕ

ਪੌਲੁਸ ਨੇ ਆਪਣੀ ਚਿੱਠੀ ਵਿਚ ਏਕਤਾ, ਨੈਤਿਕ ਸ਼ੁੱਧਤਾ ਅਤੇ ਪਿਆਰ ਬਾਰੇ ਸਲਾਹ ਦਿੱਤੀ ਹੈ ਅਤੇ ਦੁਬਾਰਾ ਜੀਉਂਦੇ ਹੋਣ ʼਤੇ ਵਿਸ਼ਵਾਸ ਜ਼ਾਹਰ ਕੀਤਾ।

2 ਕੁਰਿੰਥੀਆਂ—ਇਕ ਝਲਕ

“ਦਿਲਾਸਾ ਦੇਣ ਵਾਲਾ ਪਰਮੇਸ਼ੁਰ” ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ ਸੰਭਾਲਦਾ ਅਤੇ ਤਕੜੇ ਕਰਦਾ ਹੈ।

ਗਲਾਤੀਆਂ—ਇਕ ਝਲਕ

ਗਲਾਤੀਆਂ ਨੂੰ ਲਿਖੀ ਪੌਲੁਸ ਦੀ ਚਿੱਠੀ ਅੱਜ ਵੀ ਉੱਨੀ ਫ਼ਾਇਦੇਮੰਦ ਹੈ ਜਿੰਨੀ ਉਦੋਂ ਸੀ ਜਦੋਂ ਇਹ ਲਿਖੀ ਗਈ ਸੀ। ਇਹ ਚਿੱਠੀ ਸੱਚੇ ਮਸੀਹੀਆਂ ਦੇ ਵਫ਼ਾਦਾਰ ਰਹਿਣ ਵਿਚ ਮਦਦ ਕਰਦੀ ਹੈ।

ਅਫ਼ਸੀਆਂ—ਇਕ ਝਲਕ

ਪਵਿੱਤਰ ਸ਼ਕਤੀ ਅਧੀਨ ਲਿਖੀ ਇਸ ਕਿਤਾਬ ਵਿਚ ਪਰਮੇਸ਼ੁਰ ਦੇ ਮਕਸਦ ਬਾਰੇ ਦੱਸਿਆ ਗਿਆ ਹੈ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਤੇ ਏਕਤਾ ਲਿਆਂਦੀ ਜਾਵੇਗੀ।

ਫ਼ਿਲਿੱਪੀਆਂ—ਇਕ ਝਲਕ

ਅਜ਼ਮਾਇਸ਼ਾਂ ਦੌਰਾਨ ਸਾਡੇ ਡਟੇ ਰਹਿਣ ਨਾਲ ਦੂਜਿਆਂ ਨੂੰ ਹਾਰ ਨਾ ਮੰਨਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ।

ਕੁਲੁੱਸੀਆਂ—ਇਕ ਝਲਕ

ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ, ਦੂਜਿਆਂ ਨੂੰ ਮਾਫ਼ ਕਰ ਕੇ ਅਤੇ ਮਸੀਹ ਦੀ ਭੂਮਿਕਾ ਤੇ ਅਹੁਦੇ ਨੂੰ ਪਛਾਣ ਕੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਾਂ।

1 ਥੱਸਲੁਨੀਕੀਆਂ—ਇਕ ਝਲਕ

ਸਾਨੂੰ ਜਾਗਦੇ ਰਹਿਣ, ‘ਸਾਰੀਆਂ ਗੱਲਾਂ ਨੂੰ ਪਰਖਣ,’ “ਲਗਾਤਾਰ ਪ੍ਰਾਰਥਨਾ” ਕਰਨ ਅਤੇ ਇਕ-ਦੂਜੇ ਨੂੰ ਹੱਲਾਸ਼ੇਰੀ ਦਿੰਦੇ ਰਹਿਣ ਦੀ ਲੋੜ ਹੈ।

2 ਥੱਸਲੁਨੀਕੀਆਂ—ਇਕ ਝਲਕ

ਪੌਲੁਸ ਨੇ ਯਹੋਵਾਹ ਦੇ ਦਿਨ ਬਾਰੇ ਭੈਣਾਂ-ਭਰਾਵਾਂ ਦੀ ਗ਼ਲਤ ਸੋਚ ਨੂੰ ਸੁਧਾਰਿਆ ਅਤੇ ਉਨ੍ਹਾਂ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਨਿਹਚਾ ਪੱਕੀ ਕਰਨ।

1 ਤਿਮੋਥਿਉਸ—ਇਕ ਝਲਕ

ਪੌਲੁਸ ਨੇ ਪਹਿਲਾ ਤਿਮੋਥਿਉਸ ਵਿਚ ਦੱਸਿਆ ਕਿ ਮੰਡਲੀ ਨੂੰ ਸੰਗਠਨ ਦੇ ਤਰੀਕਿਆਂ ਮੁਤਾਬਕ ਚਲਾਇਆ ਜਾਵੇ ਅਤੇ ਝੂਠੀਆਂ ਸਿੱਖਿਆਵਾਂ ਤੇ ਪੈਸੇ ਨਾਲ ਪਿਆਰ ਕਰਨ ਤੋਂ ਖ਼ਬਰਦਾਰ ਕੀਤਾ ਜਾਵੇ।

ਤੀਤੁਸ—ਇਕ ਝਲਕ

ਪੌਲੁਸ ਨੇ ਤੀਤੁਸ ਨੂੰ ਚਿੱਠੀ ਵਿਚ ਕ੍ਰੀਟ ਦੀਆਂ ਮੰਡਲੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਬਾਰੇ ਲਿਖਿਆ ਅਤੇ ਮੰਡਲੀ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਲਈ ਯੋਗਤਾਵਾਂ ਦੱਸੀਆਂ।

ਫਿਲੇਮੋਨ—ਇਕ ਝਲਕ

ਇਹ ਛੋਟੀ, ਪਰ ਜ਼ਬਰਦਸਤ ਚਿੱਠੀ ਸਾਨੂੰ ਨਿਮਰਤਾ, ਪਿਆਰ ਤੇ ਮਾਫ਼ ਕਰਨ ਵਰਗੇ ਗੁਣ ਦਿਖਾਉਣ ਵਿਚ ਮਦਦ ਕਰਦੀ ਹੈ।

ਇਬਰਾਨੀਆਂ—ਇਕ ਝਲਕ

ਮਸੀਹੀਆਂ ਦਾ ਭਗਤੀ ਕਰਨ ਦਾ ਤਰੀਕਾ ਧਰਤੀ ਉੱਤੇ ਬਣੇ ਮੰਦਰ ਅਤੇ ਜਾਨਵਰਾਂ ਦੇ ਬਲੀਦਾਨ ਦੇ ਕੇ ਕੀਤੀ ਜਾਂਦੀ ਭਗਤੀ ਨਾਲੋਂ ਕਿਤੇ ਜ਼ਿਆਦਾ ਵਧੀਆ ਸੀ।

ਯਾਕੂਬ—ਇਕ ਝਲਕ

ਯਾਕੂਬ ਨੇ ਮਸੀਹੀਆਂ ਨੂੰ ਜ਼ਰੂਰੀ ਅਸੂਲ ਸਿਖਾਉਣ ਲਈ ਤਸਵੀਰੀ ਭਾਸ਼ਾ ਵਰਤੀ।

1 ਪਤਰਸ—ਇਕ ਝਲਕ

ਪਤਰਸ ਦੀ ਪਹਿਲੀ ਚਿੱਠੀ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਕੰਮ ਕਰਨ ਲਈ ਤਿਆਰ ਰਹੀਏ ਅਤੇ ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਪਰਮੇਸ਼ੁਰ ʼਤੇ ਪਾ ਦੇਈਏ।

2 ਪਤਰਸ—ਇਕ ਝਲਕ

ਪਤਰਸ ਦੀ ਦੂਜੀ ਚਿੱਠੀ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹੋਏ ਵਫ਼ਾਦਾਰ ਰਹੀਏ।

1 ਯੂਹੰਨਾ—ਇਕ ਝਲਕ

ਯੂਹੰਨਾ ਦੀ ਚਿੱਠੀ ਵਿਚ ਮਸੀਹ ਦੇ ਵਿਰੋਧੀਆਂ ਬਾਰੇ ਚੇਤਾਵਨੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਸਾਨੂੰ ਕਿਨ੍ਹਾਂ ਚੀਜ਼ਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਤੇ ਕਿਨ੍ਹਾਂ ਨੂੰ ਨਹੀਂ।

2 ਯੂਹੰਨਾ—ਇਕ ਝਲਕ

ਯੂਹੰਨਾ ਦੀ ਦੂਜੀ ਚਿੱਠੀ ਵਿਚ ਸਾਨੂੰ ਯਾਦ ਕਰਾਇਆ ਗਿਆ ਹੈ ਕਿ ਅਸੀਂ ਨਿਹਚਾ ਦੇ ਰਾਹ ʼਤੇ ਚੱਲਦੇ ਰਹੀਏ ਅਤੇ ਧੋਖਾ ਦੇਣ ਵਾਲਿਆਂ ਤੋਂ ਸਾਵਧਾਨ ਰਹੀਏ।

3 ਯੂਹੰਨਾ—ਇਕ ਝਲਕ

ਯੂਹੰਨਾ ਦੀ ਚਿੱਠੀ ਵਿਚ ਪਰਾਹੁਣਚਾਰੀ ਕਰਨ ਬਾਰੇ ਸਬਕ ਸਿਖਾਇਆ ਗਿਆ ਹੈ।

ਯਹੂਦਾਹ—ਇਕ ਝਲਕ

ਉਸ ਨੇ ਭੈਣ-ਭਰਾਵਾਂ ਨੂੰ ਗੁਮਰਾਹ ਕਰਨ ਵਾਲਿਆਂ ਦਾ ਪਰਦਾਫ਼ਾਸ਼ ਕੀਤਾ।

ਪ੍ਰਕਾਸ਼ ਦੀ ਕਿਤਾਬ—ਇਕ ਝਲਕ

ਦੇਖੋ ਕਿ ਪ੍ਰਕਾਸ਼ ਦੀ ਕਿਤਾਬ ਵਿਚ ਅਨੋਖੇ ਦਰਸ਼ਣਾਂ ਰਾਹੀਂ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਤੇ ਧਰਤੀ ਲਈ ਰੱਖੇ ਆਪਣੇ ਮਕਸਦ ਨੂੰ ਕਿਵੇਂ ਪੂਰਾ ਕਰੇਗਾ।

You May Also Like

ਕਿਤਾਬਾਂ ਅਤੇ ਬਰੋਸ਼ਰ

ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?

ਬਾਈਬਲ ਦਾ ਮੁੱਖ ਸੰਦੇਸ਼ ਕੀ ਹੈ?