Skip to content

ਨੌਜਵਾਨ ਪੁੱਛਦੇ ਹਨ

ਕੀ ਗਾਲ਼ਾਂ ਕੱਢਣੀਆਂ ਵਾਕਈ ਬੁਰੀ ਗੱਲ ਹੈ?

ਕੀ ਗਾਲ਼ਾਂ ਕੱਢਣੀਆਂ ਵਾਕਈ ਬੁਰੀ ਗੱਲ ਹੈ?

“ਮੈਂ ਗਾਲ਼ਾਂ ਸੁਣਨ ਦਾ ਇੰਨਾ ਆਦੀ ਹੋ ਚੁੱਕਾ ਹਾਂ ਕਿ ਹੁਣ ਮੈਨੂੰ ਇਹ ਬੁਰੀਆਂ ਨਹੀਂ ਲੱਗਦੀਆਂ। ਮੈਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।”​—ਕ੍ਰਿਸਟਫਰ, 17.

“ਛੋਟੇ ਹੁੰਦਿਆਂ ਮੈਂ ਬਹੁਤ ਗਾਲ਼ਾਂ ਕੱਢਦੀ ਸੀ। ਗਾਲ਼ਾਂ ਕੱਢਣ ਦੀ ਆਦਤ ਸੌਖਿਆਂ ਹੀ ਪੈ ਜਾਂਦੀ ਹੈ, ਪਰ ਛੱਡਣੀ ਬਹੁਤ ਔਖੀ ਹੁੰਦੀ।”​—ਰਿਬੈਕਾ, 19.

 ਸਵਾਲ-ਜਵਾਬ

 •   ਜਦੋਂ ਕੋਈ ਗਾਲ਼ਾਂ ਕੱਢਦਾ ਹੈ, ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?

  •  ਮੈਂ ਤਾਂ ਗਾਲ਼ਾਂ ਸੁਣਨ ਦਾ ਇੰਨਾ ਆਦੀ ਹੋ ਚੁੱਕਾ ਹਾਂ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਮੇਰੇ ਲਈ ਇਹ ਆਮ ਹਨ।

  •  ਮੈਂ ਪਰੇਸ਼ਾਨ ਹੋ ਜਾਂਦਾ, ਪਰ ਮੈਂ ਹੁਣ ਬਰਦਾਸ਼ਤ ਕਰ ਲੈਂਦਾ।

  •  ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

 •   ਕੀ ਤੁਸੀਂ ਗਾਲ਼ਾਂ ਕੱਢਦੇ ਹੋ?

  •  ਕਦੇ ਵੀ ਨਹੀਂ

  •  ਕਦੇ-ਕਦੇ

  •  ਅਕਸਰ

 •   ਤੁਹਾਡੇ ਖ਼ਿਆਲ ਨਾਲ ਗਾਲ਼ਾਂ ਕੱਢਣ ਦਾ ਮਾਮਲਾ ਕਿੰਨਾ ਕੁ ਅਹਿਮ ਹੈ?

  •  ਮਾਮੂਲੀ

  •  ਗੰਭੀਰ

 ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

 ਕੀ ਤੁਸੀਂ ਗਾਲ਼ਾਂ ਕੱਢਣ ਦੇ ਮਾਮਲੇ ਨੂੰ ਗੰਭੀਰ ਮੰਨਦੇ ਹੋ? ਤੁਸੀਂ ਸ਼ਾਇਦ ਕਹੋ, ‘ਨਹੀਂ। ਅੱਜ ਦੁਨੀਆਂ ਵਿਚ ਇਸ ਨਾਲੋਂ ਵੀ ਜ਼ਿਆਦਾ ਵੱਡੀਆਂ ਸਮੱਸਿਆਵਾਂ ਹਨ। ਨਾਲੇ ਹਰ ਕੋਈ ਗਾਲ਼ਾਂ ਕੱਢਦਾ ਹੈ!’ ਕੀ ਇਹ ਵਾਕਈ ਸੱਚ ਹੈ?

 ਚਾਹੇ ਤੁਸੀਂ ਮੰਨੋ ਜਾਂ ਨਾ, ਪਰ ਬਹੁਤ ਸਾਰੇ ਲੋਕ ਗਾਲ਼ਾਂ ਨਹੀਂ ਕੱਢਦੇ। ਉਹ ਕਈ ਕਾਰਨਾਂ ਕਰਕੇ ਗਾਲ਼ਾਂ ਨਹੀਂ ਕੱਢਦੇ ਜਿਨ੍ਹਾਂ ਬਾਰੇ ਕਈ ਲੋਕ ਸੋਚਦੇ ਹੀ ਨਹੀਂ। ਮਿਸਾਲ ਲਈ:

 •  ਗਾਲ਼ਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ। ਤੁਹਾਡੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹੋ। ਜਦੋਂ ਤੁਸੀਂ ਗਾਲ਼ਾਂ ਕੱਢਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਹੈ। ਕੀ ਤੁਸੀਂ ਵਾਕਈ ਇਸ ਤਰ੍ਹਾਂ ਦੇ ਇਨਸਾਨ ਹੋ?

   ਬਾਈਬਲ ਦੱਸਦੀ ਹੈ: “ਜਿਹੜੀਆਂ ਗੱਲਾਂ ਉਸ ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ।”​—ਮੱਤੀ 15:18.

  ਗਾਲ਼ਾਂ ਕੱਢਣ ਨਾਲ ਸਿਰਫ਼ ਤੁਸੀਂ ਆਪਣਾ ਹੀ ਨਹੀਂ, ਸਗੋਂ ਦੂਸਰਿਆਂ ਦਾ ਵੀ ਦਿਮਾਗ਼ ਗੰਦਾ ਕਰਦੇ ਹੋ

 •  ਇਸ ਕਰਕੇ ਲੋਕ ਤੁਹਾਡੇ ਬਾਰੇ ਬੁਰਾ ਸੋਚ ਸਕਦੇ ਹਨ। ਇਕ ਕਿਤਾਬ ਦੱਸਦੀ ਹੈ: “ਅਸੀਂ ਜਿਸ ਤਰੀਕੇ ਨਾਲ ਬੋਲਦੇ ਹਾਂ, ਉਸ ਤੋਂ ਪੱਕਾ ਹੁੰਦਾ ਹੈ ਕਿ ਸਾਡੇ ਦੋਸਤ ਕੌਣ ਹੋਣਗੇ, ਪਰਿਵਾਰ ਦੇ ਮੈਂਬਰ ਤੇ ਨਾਲ ਕੰਮ ਕਰਨ ਵਾਲੇ ਸਾਡੀ ਕਿੰਨੀ ਕੁ ਇੱਜ਼ਤ ਕਰਨਗੇ, ਦੂਜਿਆਂ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੋਵੇਗਾ, ਅਸੀਂ ਦੂਸਰਿਆਂ ʼਤੇ ਕਿੰਨਾ ਕੁ ਅਸਰ ਪਾਵਾਂਗੇ, ਸਾਨੂੰ ਕੰਮ ਮਿਲੇਗਾ ਜਾਂ ਨਹੀਂ, ਸਾਡੀ ਤਰੱਕੀ ਹੋਵੇਗੀ ਜਾਂ ਨਹੀਂ ਅਤੇ ਅਜਨਬੀ ਸਾਡੇ ਨਾਲ ਕਿਵੇਂ ਪੇਸ਼ ਆਉਣਗੇ।” ਨਾਲੇ ਇਹ ਕਿਤਾਬ ਦੱਸਦੀ ਹੈ: “ਆਪਣੇ ਆਪ ਤੋਂ ਪੁੱਛੋ ਕਿ ਜੇ ਤੁਸੀਂ ਗਾਲ਼ਾਂ ਨਹੀਂ ਕੱਢਦੇ, ਤਾਂ ਕੀ ਦੂਜਿਆਂ ਨਾਲ ਤੁਹਾਡਾ ਰਿਸ਼ਤਾ ਹੋਰ ਵਧੀਆ ਨਹੀਂ ਬਣ ਸਕਦਾ।”

   ਬਾਈਬਲ ਦੱਸਦੀ ਹੈ: “ਗਾਲ਼ੀ-ਗਲੋਚ ਕਰਨੋਂ ਹਟ ਜਾਓ।”​—ਅਫ਼ਸੀਆਂ 4:31.

 •  ਗਾਲ਼ਾਂ ਕੱਢਣ ਨਾਲ ਤੁਸੀਂ ਹੀਰੋ ਨਹੀਂ ਬਣਦੇ। ਡਾਕਟਰ ਐਲਿਕਸ ਪੈਕਰ ਨੇ ਆਪਣੀ ਕਿਤਾਬ ਵਿਚ ਲਿਖਿਆ: “ਜਿਹੜੇ ਲੋਕ ਹਰ ਵੇਲੇ ਗਾਲ਼ਾਂ ਕੱਢਦੇ ਹਨ, ਉਨ੍ਹਾਂ ʼਤੇ ਖਿੱਝ ਚੜ੍ਹਦੀ ਹੈ।” ਉਸ ਨੇ ਦੱਸਿਆ ਕਿ ਗਾਲ਼ਾਂ ਕੱਢਣ ਵਾਲਾ ਵਿਅਕਤੀ “ਸਮਝਦਾਰੀ, ਬੁੱਧ ਜਾਂ ਹਮਦਰਦੀ ਭਰੇ ਸ਼ਬਦਾਂ” ਦਾ ਇਸਤੇਮਾਲ ਨਹੀਂ ਕਰ ਸਕਦਾ। ਜੇ ਤੁਸੀਂ ਬਿਨਾਂ ਸੋਚੇ-ਸਮਝੇ ਬੋਲੋਗੇ, ਤਾਂ ਇਸ ਦਾ ਤੁਹਾਡੇ ਫ਼ੈਸਲਿਆਂ ʼਤੇ ਅਸਰ ਪਵੇਗਾ।”

   ਬਾਈਬਲ ਦੱਸਦੀ ਹੈ: “ਤੁਹਾਡੇ ਮੂੰਹੋਂ ਇਕ ਵੀ ਗੰਦੀ ਗੱਲ ਨਾ ਨਿਕਲੇ।”​—ਅਫ਼ਸੀਆਂ 4:29.

 ਤੁਸੀਂ ਕੀ ਕਰ ਸਕਦੇ ਹੋ?

 •  ਟੀਚਾ ਰੱਖੋ। ਕਿਉਂ ਨਾ ਇਕ ਮਹੀਨੇ ਜਾਂ ਇਸ ਤੋਂ ਘੱਟ ਸਮੇਂ ਵਿਚ ਆਪਣੀ ਗਾਲ਼ਾਂ ਕੱਢਣ ਦੀ ਆਦਤ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ? ਤੁਸੀਂ ਚਾਰਟ ਜਾਂ ਕਲੰਡਰ ʼਤੇ ਇਸ ਦਾ ਹਿਸਾਬ ਰੱਖ ਸਕਦੇ ਹੋ। ਪਰ ਆਪਣੇ ਇਰਾਦੇ ʼਤੇ ਪੱਕਾ ਰਹਿਣ ਲਈ ਤੁਹਾਨੂੰ ਹੋਰ ਵੀ ਕੁਝ ਕਰਨ ਦੀ ਲੋੜ ਹੈ। ਮਿਸਾਲ ਲਈ:

 •  ਉਸ ਮਨੋਰੰਜਨ ਤੋਂ ਦੂਰ ਰਹੋ ਜੋ ਤੁਹਾਡੇ ਦਿਮਾਗ਼ ਨੂੰ ਗੰਦੀ ਬੋਲੀ ਨਾਲ ਭਰਦਾ ਹੈ। ਬਾਈਬਲ ਦੱਸਦੀ ਹੈ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ‘ਸੰਗਤ’ ਵਿਚ ਸਿਰਫ਼ ਲੋਕ ਹੀ ਨਹੀਂ ਆਉਂਦੇ, ਸਗੋਂ ਮਨੋਰੰਜਨ ਵੀ ਸ਼ਾਮਲ ਹੈ ਯਾਨੀ ਤੁਸੀਂ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਦੇਖਦੇ ਹੋ, ਵੀਡੀਓ ਗੇਮਾਂ ਖੇਡਦੇ ਹੋ ਜਾਂ ਗਾਣੇ ਸੁਣਦੇ ਹੋ। 17 ਸਾਲਾਂ ਦਾ ਕੈੱਨਥ ਦੱਸਦਾ ਹੈ: “ਜਿਹੜਾ ਗਾਣਾ ਤੁਹਾਨੂੰ ਪਸੰਦ ਹੈ, ਉਸ ਨੂੰ ਨਾਲ-ਨਾਲ ਗਾਉਣਾ ਆਸਾਨ ਹੈ ਅਤੇ ਤੁਸੀਂ ਸੌਖਿਆਂ ਹੀ ਉਸ ਦੇ ਗੰਦੇ ਬੋਲਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਉਸ ਦਾ ਸੰਗੀਤ ਬਹੁਤ ਪਸੰਦ ਹੈ।”

 •  ਦਿਖਾਓ ਕਿ ਤੁਸੀਂ ਸਮਝਦਾਰ ਹੋ। ਕਈ ਲੋਕ ਇਸ ਲਈ ਗਾਲ਼ਾਂ ਕੱਢਦੇ ਹਨ ਕਿਉਂਕਿ ਉਹ ਦਿਖਾਉਣਾ ਚਾਹੁੰਦੇ ਹਨ ਕਿ ਹੁਣ ਬੱਚੇ ਨਹੀਂ ਰਹੇ। ਪਰ ਇਹ ਸੱਚ ਨਹੀਂ ਹੈ। ਬਾਈਬਲ ਦੱਸਦੀ ਹੈ ਕਿ ਸਮਝਦਾਰ ਲੋਕ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।” (ਇਬਰਾਨੀਆਂ 5:14) ਸਿਰਫ਼ ਦੂਜਿਆਂ ʼਤੇ ਆਪਣਾ “ਪ੍ਰਭਾਵ” ਪਾਉਣ ਲਈ ਉਹ ਆਪਣੇ ਮਿਆਰਾਂ ਤੋਂ ਡਿਗਦੇ ਨਹੀਂ ਹਨ।

 ਗਾਲ਼ਾਂ ਕੱਢਣ ਨਾਲ ਸਿਰਫ਼ ਤੁਸੀਂ ਆਪਣਾ ਹੀ ਨਹੀਂ, ਸਗੋਂ ਦੂਸਰਿਆਂ ਦਾ ਵੀ ਦਿਮਾਗ਼ ਗੰਦਾ ਕਰਦੇ ਹੋ। ਇਸ ਤਰ੍ਹਾਂ ਦੇ ਲੋਕ ਤਾਂ ਪਹਿਲਾਂ ਹੀ ਦੁਨੀਆਂ ਵਿਚ ਬਹੁਤ ਹਨ! ਇਕ ਕਿਤਾਬ ਕਹਿੰਦੀ ਹੈ: “ਤੁਸੀਂ ਵੀ ਉਨ੍ਹਾਂ ਵਰਗੇ ਨਾ ਬਣੋ! ਆਪਣੀ ਬੋਲੀ ਨਾਲ ਆਲੇ-ਦੁਆਲੇ ਦਾ ਮਾਹੌਲ ਵਧੀਆ ਬਣਾਓ। ਤੁਹਾਨੂੰ ਆਪਣੇ ਬਾਰੇ ਵਧੀਆ ਲੱਗੇਗਾ ਅਤੇ ਦੂਜੇ ਲੋਕ ਵੀ ਤੁਹਾਡੇ ਬਾਰੇ ਵਧੀਆ ਸੋਚਣਗੇ।”