Skip to content

ਨੌਜਵਾਨ ਪੁੱਛਦੇ ਹਨ

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 1: ਚੌਕਸ ਰਹੋ

ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 1: ਚੌਕਸ ਰਹੋ

 ਅਸ਼ਲੀਲ ਛੇੜਖਾਨੀ ਕੀ ਹੈ?

 ਅਲੱਗ-ਅਲੱਗ ਦੇਸ਼ਾਂ ਦੇ ਕਾਨੂੰਨ ਅਨੁਸਾਰ ਇਸ ਦੀ ਪਰਿਭਾਸ਼ਾ ਵੱਖੋ-ਵੱਖਰੀ ਹੈ, ਪਰ ਆਮ ਤੌਰ ʼਤੇ “ਅਸ਼ਲੀਲ ਛੇੜਖਾਨੀ” ਦਾ ਮਤਲਬ ਹੁੰਦਾ ਹੈ, ਕਿਸੇ ਨਾਲ ਉਸ ਦੀ ਮਰਜ਼ੀ ਤੋਂ ਬਗੈਰ ਸਰੀਰਕ ਸੰਬੰਧ ਬਣਾਉਣੇ ਜਾਂ ਕਈ ਵਾਰ ਕਿਸੇ ਨਾਲ ਜ਼ਬਰਦਸਤੀ ਕਰਨੀ। ਇਸ ਵਿਚ ਬਲਾਤਕਾਰ ਅਤੇ ਬੱਚਿਆਂ ਜਾਂ ਨੌਜਵਾਨਾਂ ਦਾ ਲਿੰਗੀ ਸ਼ੋਸ਼ਣ ਕਰਨਾ ਵੀ ਹੋ ਸਕਦਾ ਹੈ। ਕਈ ਵਾਰ ਜਿਨ੍ਹਾਂ ʼਤੇ ਅਸੀਂ ਵਿਸ਼ਵਾਸ ਕਰਦੇ ਹਨ, ਉਹੀ ਬੱਚਿਆਂ ਦਾ ਲਿੰਗੀ ਸ਼ੋਸ਼ਣ ਕਰਦੇ ਹਨ, ਜਿਵੇਂ ਰਿਸ਼ਤੇਦਾਰ, ਡਾਕਟਰ, ਅਧਿਆਪਕ ਜਾਂ ਧਰਮ ਗੁਰੂ। ਜਿਨ੍ਹਾਂ ਨੂੰ ਅਸ਼ਲੀਲ ਗੱਲਾਂ ਕਹਿ ਕੇ ਜਾਂ ਸਰੀਰਕ ਤੌਰ ʼਤੇ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਉਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਉਨ੍ਹਾਂ ਨੇ ਕਿਸੇ ਨੂੰ ਦੱਸਿਆ, ਤਾਂ ਉਨ੍ਹਾਂ ਦੀ ਖ਼ੈਰ ਨਹੀਂ।

 ਇਕ ਸਰਵੇਖਣ ਅਨੁਸਾਰ, ਹਰ ਸਾਲ ਸਿਰਫ਼ ਅਮਰੀਕਾ ਵਿਚ ਹੀ ਲਗਭਗ 25% ਲੋਕਾਂ ਨਾਲ ਅਸ਼ਲੀਲ ਛੇੜਖਾਨੀ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਅੱਧੇ ਜਣੇ 12 ਤੋਂ 18 ਸਾਲਾਂ ਦੇ ਹੁੰਦੇ ਹਨ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

 •   ਬਾਈਬਲ ਅਸ਼ਲੀਲ ਛੇੜਖਾਨੀ ਦੀ ਨਿੰਦਾ ਕਰਦੀ ਹੈ। ਬਾਈਬਲ ਲਗਭਗ 4,000 ਸਾਲ ਪਹਿਲਾਂ ਹੋਈ ਇਕ ਘਟਨਾ ਬਾਰੇ ਦੱਸਦੀ ਹੈ। ਸਦੂਮ ਸ਼ਹਿਰ ਵਿਚ ਦੋ ਆਦਮੀ ਆਏ ਅਤੇ ਹਵਸ ਦੀ ਭੁੱਖੀ ਭੀੜ ਉਨ੍ਹਾਂ ਦੇ ਪਿੱਛੇ ਭੱਜੀ। ਇਸ ਕਰਕੇ ਯਹੋਵਾਹ ਨੇ ਉਸ ਸ਼ਹਿਰ ਦਾ ਨਾਸ਼ ਕੀਤਾ। (ਉਤਪਤ 19:4-13) ਲਗਭਗ 3,500 ਸਾਲ ਪਹਿਲਾਂ ਮੂਸਾ ਨੂੰ ਦਿੱਤੇ ਕਾਨੂੰਨ ਵਿਚ ਰੱਬ ਨੇ ਘਰ ਦੇ ਲੋਕਾਂ ਨਾਲ ਜਿਨਸੀ ਸੰਬੰਧ ਬਣਾਉਣ ਤੋਂ ਮਨ੍ਹਾ ਕੀਤਾ ਸੀ ਜਿਸ ਵਿਚ ਅਸ਼ਲੀਲ ਛੇੜਖਾਨੀ ਵੀ ਸ਼ਾਮਲ ਸੀ।​—ਲੇਵੀਆਂ 18:6.

 •   ਜ਼ਿਆਦਾਤਰ ਛੇੜਖਾਨੀ ਜਾਣ-ਪਛਾਣ ਵਾਲੇ ਹੀ ਕਰਦੇ ਹਨ। ਆਪਣੇ ਬੱਚਿਆਂ ਨਾਲ ਸੈਕਸ ਬਾਰੇ ਗੱਲ ਕਰੋ ਨਾਂ ਦੀ ਅੰਗ੍ਰੇਜ਼ੀ ਕਿਤਾਬ ਦੱਸਦੀ ਹੈ: “ਬਲਾਤਕਾਰ ਦੇ ਤਿੰਨ ਮਾਮਲਿਆਂ ਵਿੱਚੋਂ ਦੋ ਮਾਮਲੇ ਇੱਦਾਂ ਦੇ ਹੁੰਦੇ ਹਨ ਜਿਸ ਵਿਚ ਪੀੜਿਤ ਵਿਅਕਤੀ ਦੋਸ਼ੀ ਨੂੰ ਜਾਣਦਾ ਹੁੰਦਾ ਹੈ। ਬਹੁਤ ਸਾਰੇ ਮਾਮਲਿਆਂ ਵਿਚ ਦੋਸ਼ੀ ਕੋਈ ਅਜਨਬੀ ਨਹੀਂ ਹੁੰਦਾ ਜੋ ਅਚਾਨਕ ਆ ਕੇ ਉਨ੍ਹਾਂ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਹੈ।”

 •   ਅਸ਼ਲੀਲ ਛੇੜਖਾਨੀ ਮੁੰਡੇ-ਕੁੜੀਆਂ ਦੋਵਾਂ ਨਾਲ ਹੀ ਹੁੰਦੀ ਹੈ। ਅਮਰੀਕਾ ਵਿਚ ਲਗਭਗ 10% ਮੁੰਡੇ ਅਸ਼ਲੀਲ ਛੇੜਖਾਨੀ ਦਾ ਸ਼ਿਕਾਰ ਹੁੰਦੇ ਹਨ। ਇਕ ਸੰਗਠਨ ਅਨੁਸਾਰ ਜਿਨ੍ਹਾਂ ਮੁੰਡਿਆਂ ਨਾਲ ਅਸ਼ਲੀਲ ਛੇੜਖਾਨੀ ਕੀਤੀ ਜਾਂਦੀ ਹੈ, ਉਨ੍ਹਾਂ ਵਿਚ “ਇਹ ਡਰ ਬੈਠ ਜਾਂਦਾ ਹੈ ਕਿ ਇੱਦਾਂ ਦੀ ਛੇੜਖਾਨੀ ਹੋਣ ਕਰਕੇ ਉਹ ਸਮਲਿੰਗੀ ਜਾਂ ‘ਨਾਮਰਦ’ ਬਣ ਗਏ ਹਨ।”

 •   ਅਸ਼ਲੀਲ ਛੇੜਖਾਨੀ ਦੀਆਂ ਵਧਦੀਆਂ ਵਾਰਦਾਤਾਂ ਤੋਂ ਹੈਰਾਨੀ ਨਹੀਂ ਹੁੰਦੀ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਬਹੁਤ ਸਾਰੇ ਲੋਕ “ਨਿਰਮੋਹੀ,” “ਵਹਿਸ਼ੀ” ਤੇ “ਅਸੰਜਮੀ” ਹੋ ਜਾਣਗੇ। (2 ਤਿਮੋਥਿਉਸ 3:1-3) ਇਹ ਔਗੁਣ ਉਨ੍ਹਾਂ ਲੋਕਾਂ ਵਿਚ ਸਾਫ਼-ਸਾਫ਼ ਨਜ਼ਰ ਆਉਂਦੇ ਹਨ ਜੋ ਆਪਣੀ ਹਵਸ ਪੂਰੀ ਕਰਨ ਲਈ ਦੂਜਿਆਂ ਦਾ ਫ਼ਾਇਦਾ ਚੁੱਕਦੇ ਹਨ।

 •   ਅਸ਼ਲੀਲ ਛੇੜਖਾਨੀ ਪਿੱਛੇ ਇਸ ਦਾ ਸ਼ਿਕਾਰ ਹੋਣ ਵਾਲੇ ਦੀ ਗ਼ਲਤੀ ਨਹੀਂ ਹੁੰਦੀ। ਕਿਸੇ ਨਾਲ ਵੀ ਅਸ਼ਲੀਲ ਛੇੜਖਾਨੀ ਨਹੀਂ ਕੀਤੀ ਜਾਣੀ ਚਾਹੀਦੀ। ਅਸ਼ਲੀਲ ਛੇੜਖਾਨੀ ਕਰਨ ਵਾਲਾ ਹੀ ਆਪਣੀਆਂ ਕਰਤੂਤਾਂ ਲਈ ਜ਼ਿੰਮੇਵਾਰ ਹੁੰਦਾ ਹੈ। ਪਰ ਤੁਸੀਂ ਚੌਕਸ ਰਹਿ ਕੇ ਆਪਣੇ ਨਾਲ ਹੋਣ ਨਾਲ ਵਾਲੀ ਅਸ਼ਲੀਲ ਛੇੜਖਾਨੀ ਤੋਂ ਬਚ ਸਕਦੇ ਹੋ।

 ਤੁਸੀਂ ਕੀ ਕਰ ਸਕਦੇ ਹੋ?

 •   ਤਿਆਰ ਰਹੋ। ਪਹਿਲਾਂ ਤੋਂ ਤਿਆਰੀ ਕਰੋ ਕਿ ਜੇ ਕੋਈ ਤੁਹਾਡੇ ʼਤੇ ਸੈਕਸ ਕਰਨ ਦਾ ਦਬਾਅ ਪਾਉਂਦਾ ਹੈ, ਤਾਂ ਤੁਸੀਂ ਕੀ ਕਰੋਗੇ। ਦਬਾਅ ਪਾਉਣ ਵਾਲਾ ਭਾਵੇਂ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਉਹ ਵਿਅਕਤੀ ਹੀ ਕਿਉਂ ਨਾ ਹੋਵੇ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ। ਅਰਿਨ ਨਾਂ ਦੀ ਨੌਜਵਾਨ ਕਹਿੰਦੀ ਹੈ ਕਿ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਹਾਡੇ ʼਤੇ ਕਿਹੜੇ ਖ਼ਤਰੇ ਆ ਸਕਦੇ ਹਨ ਤੇ ਉਨ੍ਹਾਂ ਖ਼ਤਰਿਆਂ ਵਿਚ ਤੁਸੀਂ ਕੀ ਕਰੋਗੇ। ਉਹ ਦੱਸਦੀ ਹੈ: “ਸ਼ਾਇਦ ਇੱਦਾਂ ਕਰਨਾ ਤੁਹਾਨੂੰ ਮੂਰਖਤਾ ਲੱਗੇ, ਪਰ ਇੱਦਾਂ ਦੇ ਹਾਲਾਤ ਪੈਦਾ ਹੋਣ ʼਤੇ ਤੁਸੀਂ ਇਨ੍ਹਾਂ ਦੇ ਸ਼ਿਕਾਰ ਹੋਣ ਤੋਂ ਬਚ ਸਕੋਗੇ।”

   ਬਾਈਬਲ ਦੱਸਦੀ ਹੈ: “ਤੁਸੀਂ ਇਸ ਗੱਲ ਦਾ ਪੂਰਾ-ਪੂਰਾ ਧਿਆਨ ਰੱਖੋ ਕਿ ਤੁਸੀਂ ਮੂਰਖਾਂ ਵਾਂਗ ਨਹੀਂ, ਸਗੋਂ ਬੁੱਧੀਮਾਨ ਇਨਸਾਨਾਂ ਵਾਂਗ ਚੱਲਦੇ ਹੋ। . . . ਕਿਉਂਕਿ ਜ਼ਮਾਨਾ ਖ਼ਰਾਬ ਹੈ।”​—ਅਫ਼ਸੀਆਂ 5:15, 16.

   ਆਪਣੇ ਆਪ ਤੋਂ ਪੁੱਛੋ: ‘ਮੈਂ ਉਦੋਂ ਕੀ ਕਰਾਂਗੀ, ਜਦੋਂ ਕੋਈ ਮੈਨੂੰ ਗ਼ਲਤ ਤਰੀਕੇ ਨਾਲ ਹੱਥ ਲਾਉਂਦਾ ਹੈ?’

 •   ਉੱਥੋਂ ਚਲੇ ਜਾਣ ਦੀ ਯੋਜਨਾ ਬਣਾਓ। ਇਕ ਸੰਗਠਨ ਸੁਝਾਅ ਦਿੰਦਾ ਹੈ ਕਿ ਤੁਸੀਂ ‘ਇਕ ਅਜਿਹਾ ਸ਼ਬਦ ਚੁਣੋ ਜਿਸ ਨੂੰ ਬੋਲਣ ʼਤੇ ਤੁਹਾਡੇ ਦੋਸਤਾਂ ਜਾਂ ਘਰਦਿਆਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਮੁਸੀਬਤ ਵਿਚ ਹੋ। ਇਸ ਲਈ ਜਦੋਂ ਤੁਸੀਂ ਇਕ ਅਜਿਹੇ ਵਿਅਕਤੀ ਨਾਲ ਹੁੰਦੇ ਹੋ ਜਿਸ ਦਾ ਰਵੱਈਆ ਤੁਹਾਨੂੰ ਸਹੀ ਨਹੀਂ ਲੱਗ ਰਿਹਾ, ਤਾਂ ਤੁਸੀਂ ਆਪਣੇ ਘਰਦਿਆਂ ਜਾਂ ਦੋਸਤਾਂ ਨੂੰ ਫ਼ੋਨ ਕਰ ਕੇ ਉਹੀ ਸ਼ਬਦ ਕਹਿ ਸਕਦੇ ਹੋ ਤੇ ਉਸ ਵਿਅਕਤੀ ਨੂੰ ਪਤਾ ਵੀ ਨਹੀਂ ਚੱਲੇਗਾ। ਤੁਹਾਡੇ ਦੋਸਤ ਜਾਂ ਘਰਦੇ ਤੁਹਾਨੂੰ ਲੈਣ ਆ ਸਕਦੇ ਹਨ ਜਾਂ ਉਸ ਵਿਅਕਤੀ ਨੂੰ ਫ਼ੋਨ ਕਰ ਕੇ ਕੋਈ ਬਹਾਨਾ ਬਣਾ ਸਕਦੇ ਹਨ ਤਾਂਕਿ ਤੁਸੀਂ ਉੱਥੋਂ ਆ ਸਕੋ।” ਪਰ ਜੇ ਤੁਸੀਂ ਇੱਦਾਂ ਦੇ ਹਾਲਾਤਾਂ ਵਿਚ ਫਸੋਗੇ ਹੀ ਨਹੀਂ, ਤਾਂ ਤੁਸੀਂ ਬਹੁਤ ਸਾਰੀਆਂ ਮੁਸ਼ਕਲਾਂ ਵਿਚ ਪੈਣ ਤੋਂ ਬਚ ਸਕੋਗੇ।

   ਬਾਈਬਲ ਦੱਸਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”​—ਕਹਾਉਤਾਂ 22:3.

   ਆਪਣੇ ਆਪ ਤੋਂ ਪੁੱਛੋ: ‘ਕਿਸੇ ਮੁਸੀਬਤ ਵਿੱਚੋਂ ਨਿਕਲਣ ਲਈ ਮੈਂ ਕਿਹੜੀ ਯੋਜਨਾ ਬਣਾਈ ਹੈ?’

  ਮੁਸੀਬਤ ਵਿੱਚੋਂ ਨਿਕਲਣ ਲਈ ਯੋਜਨਾ ਬਣਾਓ

 •   ਆਪਣੀਆਂ ਹੱਦਾਂ ਠਹਿਰਾਓ ਤੇ ਉਨ੍ਹਾਂ ਵਿਚ ਰਹੋ। ਮਿਸਾਲ ਲਈ, ਜੇ ਤੁਸੀਂ ਡੇਟਿੰਗ ਕਰ ਰਹੇ ਹੋ, ਤਾਂ ਆਪਣੇ ਨਾਲ ਡੇਟਿੰਗ ਕਰਨ ਵਾਲੇ ਨਾਲ ਗੱਲ ਕਰੋ ਕਿ ਕਿਸ ਤਰ੍ਹਾਂ ਦਾ ਚਾਲ-ਚਲਣ ਸਹੀ ਹੈ ਤੇ ਕਿਸ ਤਰ੍ਹਾਂ ਦਾ ਨਹੀਂ। ਜੇ ਉਸ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਰਨਾ ਮੂਰਖਤਾ ਹੈ, ਤਾਂ ਤੁਹਾਨੂੰ ਉਸ ਵਿਅਕਤੀ ਨਾਲ ਡੇਟਿੰਗ ਕਰਨ ਦੀ ਲੋੜ ਹੈ ਜੋ ਤੁਹਾਡੀਆਂ ਕਦਰਾਂ-ਕੀਮਤਾਂ ਦਾ ਆਦਰ ਕਰਦਾ ਹੋਵੇ।

   ਬਾਈਬਲ ਕਹਿੰਦੀ ਹੈ: “ਪਿਆਰ . . . ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ।”​—1 ਕੁਰਿੰਥੀਆਂ 13:4, 5.

   ਆਪਣੇ ਆਪ ਤੋਂ ਪੁੱਛੋ: ‘ਮੇਰੇ ਮਿਆਰ ਕੀ ਹਨ? ਕਿਸ ਤਰ੍ਹਾਂ ਦਾ ਚਾਲ-ਚਲਣ ਢੁਕਵਾਂ ਨਹੀਂ ਹੈ?’