jw.org ਵਿਚ “ਬਾਈਬਲ ਦੀਆਂ ਸਿੱਖਿਆਵਾਂ” ਭਾਗ ਵਿਚ ਕੁਝ ਬਦਲਾਅ ਕੀਤੇ ਗਏ ਹਨ ਤਾਂਕਿ ਜਾਣਕਾਰੀ ਨੂੰ ਸੌਖਿਆਂ ਹੀ ਵਿਸ਼ੇ ਅਨੁਸਾਰ ਲੱਭਿਆ ਜਾ ਸਕੇ। ਹੇਠਾਂ ਦੱਸਿਆ ਗਿਆ ਹੈ ਕਿ ਕਿਹੜੇ ਕੁਝ ਬਦਲਾਅ ਕੀਤੇ ਗਏ ਹਨ:

  • “ਇਤਿਹਾਸ ਅਤੇ ਬਾਈਬਲ” ਨਾਂ ਦੇ ਨਵੇਂ ਭਾਗ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਕਿਵੇਂ ਬਚੀ ਰਹੀ, ਇਸ ਦਾ ਅਨੁਵਾਦ ਕਿਵੇਂ ਹੋਇਆ ਅਤੇ ਇਹ ਲੋਕਾਂ ਵਿਚ ਕਿਵੇਂ ਵੰਡੀ ਗਈ। ਇਸ ਵਿਚ ਨਵੀਆਂ ਖੋਜਾਂ ਬਾਰੇ ਵੀ ਜਾਣਕਾਰੀ ਹੈ ਜੋ ਇਸ ਦੇ ਇਤਿਹਾਸਕ ਤੌਰ ’ਤੇ ਸਹੀ ਹੋਣ ਬਾਰੇ ਦੱਸਦੀਆਂ ਹਨ।

  • “ਸ਼ਾਂਤੀ ਅਤੇ ਖ਼ੁਸ਼ੀ” ਨਾਂ ਦੇ ਨਵੇਂ ਭਾਗ ਵਿਚ ਦੱਸਿਆ ਗਿਆ ਹੈ ਕਿ ਬਾਈਬਲ ਰੋਜ਼ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਅਤੇ ਗੰਭੀਰ ਮੁਸ਼ਕਲਾਂ ਦੇ ਬਾਵਜੂਦ ਸ਼ਾਂਤੀ ਤੇ ਖ਼ੁਸ਼ੀ ਹਾਸਲ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ।

  • “ਵਿਗਿਆਨ ਅਤੇ ਬਾਈਬਲ” ਨਾਂ ਦਾ ਨਵਾਂ ਭਾਗ ਦੱਸਦਾ ਹੈ ਕਿ ਸ੍ਰਿਸ਼ਟੀ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਬਾਈਬਲ ਵਿਗਿਆਨਕ ਤੌਰ ਤੇ ਸਹੀ ਹੈ।

  • “ਬਾਈਬਲ ਬਾਰੇ ਸਵਾਲਾਂ ਦੇ ਜਵਾਬ” ਭਾਗ ਵਿਚ ਕੁਝ ਬਦਲਾਅ ਕੀਤੇ ਗਏ ਹਨ ਤਾਂਕਿ ਕਿਸੇ ਖ਼ਾਸ ਵਿਸ਼ੇ ਬਾਰੇ ਸਵਾਲ ਆਸਾਨੀ ਨਾਲ ਲੱਭੇ ਜਾ ਸਕਣ।

  • “ਪਤੀ-ਪਤਨੀਆਂ ਤੇ ਮਾਪਿਆਂ ਦੀ ਮਦਦ ਲਈ” ਭਾਗ ਦੀ ਜਗ੍ਹਾ ਹੁਣ “ਵਿਆਹ ਅਤੇ ਪਰਿਵਾਰ” ਨਾਂ ਦਾ ਭਾਗ ਹੈ ਜਿਸ ਵਿਚ ਵਿਆਹੁਤਾ ਜ਼ਿੰਦਗੀ ਨੂੰ ਵਧੀਆ ਬਣਾਉਣ ਅਤੇ ਬੱਚਿਆਂ ਦੀ ਵਧੀਆ ਪਰਵਰਿਸ਼ ਕਰਨ ਲਈ ਬਾਈਬਲ ਆਧਾਰਿਤ ਸਲਾਹ ਦਿੱਤੀ ਗਈ ਹੈ।