ਪੰਜਾਬੀ
ਯਹੋਵਾਹ ਦੇ ਗਵਾਹ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਕੈਦ ਹਨ​—ਦੇਸ਼ਾਂ ਦੇ ਹਿਸਾਬ ਨਾਲ
https://cms-imgp.jw-cdn.org/img/p/1014757/univ/art/1014757_univ_sqr_xl.jpg

ਦੁਨੀਆਂ ਭਰ ਦੀਆਂ ਖ਼ਬਰਾਂ

ਜਿਨ-ਸਿਓਂਗ ਲੀ ਜੂਨ 2025 ਤੋਂ ਦੱਖਣੀ ਕੋਰੀਆ ਦੀ ਜੇਲ੍ਹ ਵਿਚ ਕੈਦ ਹੈ

ਯਹੋਵਾਹ ਦੇ ਗਵਾਹ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਕੈਦ ਹਨ​—ਦੇਸ਼ਾਂ ਦੇ ਹਿਸਾਬ ਨਾਲ

ਯਹੋਵਾਹ ਦੇ ਗਵਾਹ ਜੋ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਕੈਦ ਹਨ​—ਦੇਸ਼ਾਂ ਦੇ ਹਿਸਾਬ ਨਾਲ

ਮਈ 2026 ਦੀ ਰਿਪੋਰਟ ਮੁਤਾਬਕ ਪੂਰੀ ਦੁਨੀਆਂ ਵਿਚ 276 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਆਪਣੀ ਨਿਹਚਾ ਕਰਕੇ ਜੇਲ੍ਹਾਂ ਵਿਚ ਕੈਦ ਹਨ।

ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਬਾਰੇ ਅੰਤਰਰਾਸ਼ਟਰੀ ਇਕਰਾਰਨਾਮੇ ਦੇ ਆਰਟੀਕਲ 18 ਵਿਚ ਇਹ ਗਾਰੰਟੀ ਦਿੱਤੀ ਗਈ ਹੈ ਕਿ ਹਰ ਇਨਸਾਨ ਨੂੰ ਆਪਣੇ ਵਿਚਾਰ ਰੱਖਣ, ਆਪਣੀ ਜ਼ਮੀਰ ਮੁਤਾਬਕ ਫ਼ੈਸਲੇ ਕਰਨ ਅਤੇ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੈ। ਪਰ ਕੁਝ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਤੋਂ ਇਹ ਆਜ਼ਾਦੀ ਖੋਹ ਲਈ ਗਈ ਹੈ। ਇਨ੍ਹਾਂ ਦੇਸ਼ਾਂ ਵਿਚ ਜੇ ਯਹੋਵਾਹ ਦੇ ਗਵਾਹ ਆਪਣੇ ਧਰਮ ਨੂੰ ਮੰਨਦੇ ਹਨ ਜਾਂ ਆਪਣੀ ਜ਼ਮੀਰ ਮੁਤਾਬਕ ਫ਼ੌਜੀ ਸੇਵਾ ਕਰਨ ਤੋਂ ਮਨ੍ਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

“ਜਿਹੜੇ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੂੰ ਯਾਦ ਰੱਖੋ ਅਤੇ ਇਵੇਂ ਸੋਚੋ ਕਿ ਤੁਸੀਂ ਵੀ ਉਨ੍ਹਾਂ ਨਾਲ ਜੇਲ੍ਹ ਵਿਚ ਬੰਦ ਹੋ।”​—ਇਬਰਾਨੀਆਂ 13:3.