Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

JW.ORG ਵੈੱਬਸਾਈਟ

ਸਮਾਰਟ ਫ਼ੋਨ ’ਤੇ JW.ORG ਦੇਖੋ

ਸਮਾਰਟ ਫ਼ੋਨ ’ਤੇ JW.ORG ਦੇਖੋ

ਕੰਪਿਊਟਰ ’ਤੇ ਜਿਹੜੇ ਵੈੱਬ ਪੇਜ ਅਤੇ ਫੀਚਰ ਹਨ, ਉਹ ਸਮਾਰਟ ਫ਼ੋਨ ’ਤੇ ਵੀ ਉਪਲਬਧ ਹਨ। ਪਰ ਸਮਾਰਟ ਫ਼ੋਨਾਂ ’ਤੇ ਮੈਨਿਊ ਅਤੇ ਸਕ੍ਰੀਨਾਂ ਵੱਖਰੀਆਂ ਦਿਖਾਈ ਦਿੰਦੀਆਂ ਹਨ ਤਾਂਕਿ ਮੋਬਾਇਲ ’ਤੇ ਇਨ੍ਹਾਂ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕੇ। ਇਸ ਲੇਖ ਵਿਚ ਦਿੱਤੇ ਸੁਝਾਅ ਤੁਹਾਡੀ jw.org ’ਤੇ ਪ੍ਰਕਾਸ਼ਨ ਪੜ੍ਹਨ ਅਤੇ ਵੀਡੀਓ ਦੇਖਣ ਵਿਚ ਮਦਦ ਕਰ ਸਕਦੇ ਹਨ।

 • ਸਮਾਰਟ ਫ਼ੋਨ ’ਤੇ ਸਾਈਟ ਦੇ ਮੈਨਿਊ ਦੇਖੋ

 • ਕਿਸੇ ਪ੍ਰਕਾਸ਼ਨ ਦੇ ਲੇਖ ਜਾਂ ਅਧਿਆਇ ਦੇਖੋ

 • ਬਾਈਬਲ ਨੂੰ ਆਨ-ਲਾਈਨ ਪੜ੍ਹੋ

 • ਕਿਸੇ ਲੇਖ ਦੀ ਆਡੀਓ ਰਿਕਾਰਡਿੰਗ ਸੁਣੋ

ਸਮਾਰਟ ਫ਼ੋਨ ’ਤੇ ਸਾਈਟ ਦੇ ਮੈਨਿਊ ਦੇਖੋ

ਕੰਪਿਊਟਰ ਦੀ ਸਕ੍ਰੀਨ ’ਤੇ ਮੁੱਖ ਸੈਕਸ਼ਨ ਹਮੇਸ਼ਾ ਸਕ੍ਰੀਨ ਦੇ ਸਭ ਤੋਂ ਉੱਪਰ ਦਿਖਾਈ ਦਿੰਦੇ ਹਨ ਅਤੇ ਮੁੱਖ ਸੈਕਸ਼ਨ ਦੇ ਥੱਲੇ ਇਕ ਹੋਰ ਮੈਨਿਊ ਸਕ੍ਰੀਨ ਦੇ ਖੱਬੇ ਪਾਸੇ ਦਿਖਾਈ ਦਿੰਦਾ ਹੈ।

ਪਰ ਸਮਾਰਟ ਫ਼ੋਨ ਦੀ ਸਕ੍ਰੀਨ ’ਤੇ ਸਾਰੇ ਮੈਨਿਊ ਉੱਪਰੋਂ ਥੱਲੇ ਨੂੰ ਦਿਖਾਈ ਦਿੰਦੇ ਹਨ। ਨਾਲੇ ਜਦ ਇਹ ਇਸਤੇਮਾਲ ਨਹੀਂ ਕੀਤੇ ਜਾਂਦੇ, ਤਾਂ ਇਹ ਦਿਖਾਈ ਨਹੀਂ ਦਿੰਦੇ ਤਾਂਕਿ ਸਕ੍ਰੀਨ ’ਤੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਖੀ ਜਾ ਸਕੇ।

 • ਮੈਨਿਊ ਦੇਖਣ ਲਈ ਜਾਂ ਸਕ੍ਰੀਨ ਤੋਂ ਹਟਾਉਣ ਲਈ ਮੈਨਿਊ ਬਟਨ ’ਤੇ ਕਲਿੱਕ ਕਰੋ। ਕਿਸੇ ਸੈਕਸ਼ਨ ਦੇ ਨਾਂ ’ਤੇ ਕਲਿੱਕ ਕਰ ਕੇ ਉਸ ਸੈਕਸ਼ਨ ਦਾ ਅਗਲਾ ਪੇਜ ਦੇਖੋ।

 • ਥੱਲੇ ਵਾਲੇ ਐਰੋ ਬਟਨ ’ਤੇ ਕਲਿੱਕ ਕਰ ਕੇ ਉਸ ਸੈਕਸ਼ਨ ਦਾ ਇਕ ਹੋਰ ਮੈਨਿਊ ਖੁੱਲ੍ਹ ਜਾਵੇਗਾ। ਕਿਸੇ ਮੈਨਿਊ ਆਪਸ਼ਨ ਦੇ ਨਾਂ ’ਤੇ ਕਲਿੱਕ ਕਰ ਕੇ ਉਸ ਆਪਸ਼ਨ ਦਾ ਅਗਲਾ ਪੇਜ ਦੇਖੋ।

 • ਉੱਪਰ ਵਾਲੇ ਐਰੋ ਬਟਨ ’ਤੇ ਕਲਿੱਕ ਕਰ ਕੇ ਉਸ ਮੈਨਿਊ ਨੂੰ ਬੰਦ ਕੀਤਾ ਜਾ ਸਕਦਾ ਹੈ।

 • ਮੁੱਖ ਪੰਨੇ ’ਤੇ ਵਾਪਸ ਜਾਣ ਲਈ JW.ORG ਬਟਨ ’ਤੇ ਕਲਿੱਕ ਕਰੋ।

 • ਭਾਸ਼ਾ ਚੁਣੋ ਬਟਨ ’ਤੇ ਕਲਿੱਕ ਕਰ ਕੇ ਉਪਲਬਧ ਸਾਰੀਆਂ ਭਾਸ਼ਾਵਾਂ ਦੀ ਲਿਸਟ ਦੇਖੋ।

 • ਸਾਈਟ ਸਰਚ ਫੀਚਰ ਵਰਤਦੇ ਹੋਏ ਸਰਚ ਬਟਨ ’ਤੇ ਕਲਿੱਕ ਕਰ ਕੇ ਪ੍ਰਕਾਸ਼ਨ ਵਗੈਰਾ ਲੱਭੋ। (ਇਹ ਫੀਚਰ ਅਜੇ ਪੰਜਾਬੀ ਭਾਸ਼ਾ ਵਿਚ ਉਪਲਬਧ ਨਹੀਂ ਹੈ।)

ਕਿਸੇ ਪ੍ਰਕਾਸ਼ਨ ਦੇ ਲੇਖ ਜਾਂ ਅਧਿਆਇ ਦੇਖੋ

ਕਿਸੇ ਵੀ ਫੁੱਲ-ਸਕ੍ਰੀਨ ’ਤੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਹਮੇਸ਼ਾ ਦੇਖੀ ਜਾ ਸਕਦੀ ਹੈ, ਉਦੋਂ ਵੀ ਜਦ ਤੁਸੀਂ ਕੋਈ ਲੇਖ ਜਾਂ ਅਧਿਆਇ ਪੜ੍ਹ ਰਹੇ ਹੋਵੋ। ਪਰ ਸਮਾਰਟ ਫ਼ੋਨ ’ਤੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਦਿਖਾਈ ਨਹੀਂ ਦਿੰਦੀ।

 • ਲਿਸਟ ਦਿਖਾਓ ਬਟਨ ’ਤੇ ਕਲਿੱਕ ਕਰ ਕੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਦੇਖੋ। ਉਸ ਲੇਖ ਜਾਂ ਅਧਿਆਇ ਦੇ ਨਾਂ ’ਤੇ ਕਲਿੱਕ ਕਰ ਕੇ ਜਾਣਕਾਰੀ ਪੜ੍ਹੋ।

 • ਪਿਛਲਾ ਲੇਖ ਜਾਂ ਅਧਿਆਇ ਦੇਖਣ ਲਈ ਪਿਛਲਾ ਬਟਨ ਕਲਿੱਕ ਕਰੋ।

 • ਅਗਲਾ ਲੇਖ ਜਾਂ ਅਧਿਆਇ ਦੇਖਣ ਲਈ ਅਗਲਾ ਬਟਨ ਕਲਿੱਕ ਕਰੋ।

 • ਲਿਸਟ ਲੁਕਾਓ ਬਟਨ ’ਤੇ ਕਲਿੱਕ ਕਰ ਕੇ ਪ੍ਰਕਾਸ਼ਨਾਂ ਦੀ ਵਿਸ਼ਾ-ਸੂਚੀ ਲੁਕਾ ਦਿਓ ਅਤੇ ਖੁੱਲ੍ਹੇ ਹੋਏ ਲੇਖ ਜਾਂ ਅਧਿਆਇ ਨੂੰ ਪੜ੍ਹੋ।

ਬਾਈਬਲ ਨੂੰ ਆਨ-ਲਾਈਨ ਪੜ੍ਹੋ

“ਕਿਤਾਬਾਂ ਅਤੇ ਮੈਗਜ਼ੀਨ” > “ਬਾਈਬਲ” ’ਤੇ ਜਾਓ ਅਤੇ ਆਨ-ਲਾਈਨ ਪੜ੍ਹੋ ਬਟਨ ’ਤੇ ਕਲਿੱਕ ਕਰੋ ਜਾਂ ਮੁੱਖ ਪੰਨੇ ਤੋਂ ਬਾਈਬਲ ਨੂੰ ਆਨ-ਲਾਈਨ ਪੜ੍ਹੋ ਲਿੰਕ ’ਤੇ ਕਲਿੱਕ ਕਰੋ।

ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ’ਤੇ ਡਰਾਪ-ਡਾਊਨ ਲਿਸਟ ਤੋਂ ਕੋਈ ਕਿਤਾਬ ਅਤੇ ਅਧਿਆਇ ਚੁਣੋ ਅਤੇ ਫਿਰ ਜਾਓ ਬਟਨ ’ਤੇ ਕਲਿੱਕ ਕਰੋ।

ਜਦ ਤੁਸੀਂ ਬਾਈਬਲ ਦੇ ਖੁੱਲ੍ਹੇ ਹੋਏ ਅਧਿਆਇ ਨੂੰ ਪੜ੍ਹਦੇ ਹੋ, ਤਾਂ ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਮੈਨਿਊ ਬਾਰ ਨਾਲ ਪਿੰਨ ਹੋਈ ਰਹਿੰਦੀ ਹੈ ਤਾਂਕਿ ਤੁਸੀਂ ਆਸਾਨੀ ਨਾਲ ਕਿਸੇ ਹੋਰ ਅਧਿਆਇ ’ਤੇ ਜਾ ਸਕੋ।

 • ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਨੂੰ ਮੈਨਿਊ ਬਾਰ ਤੋਂ ਅਲੱਗ ਕਰਨ ਲਈ ਅਨਪਿੰਨ ਬਟਨ ਦਬਾਓ। ਇਸ ਤਰ੍ਹਾਂ ਕਰਨ ਨਾਲ ਸਕ੍ਰੀਨ ਉੱਤੇ ਜ਼ਿਆਦਾ ਟੈਕਸਟ ਦਿਖਾਈ ਦਿੰਦਾ ਹੈ। ਕੋਈ ਹੋਰ ਅਧਿਆਇ ਪੜ੍ਹਨ ਲਈ ਪਹਿਲਾਂ ਤੋਂ ਖੁੱਲ੍ਹੇ ਪੇਜ ’ਤੇ ਜਾਂ ਤਾਂ ਉੱਪਰ ਜਾਂ ਥੱਲੇ ਸਕ੍ਰੋਲ ਕਰੋ।

 • ਬਾਈਬਲ ਦੀਆਂ ਕਿਤਾਬਾਂ ਅਤੇ ਅਧਿਆਵਾਂ ਵਾਲੀ ਬਾਰ ਨੂੰ ਮੈਨਿਊ ਬਾਰ ਨਾਲ ਪਿੰਨ ਕਰਨ ਲਈ ਪਿੰਨ ਬਟਨ ’ਤੇ ਕਲਿੱਕ ਕਰੋ।

 • ਲਿਸਟ ਦਿਖਾਓ ਬਟਨ ’ਤੇ ਕਲਿੱਕ ਕਰ ਕੇ ਬਾਈਬਲ ਦੀ ਵਿਸ਼ਾ-ਸੂਚੀ ਆ ਜਾਂਦੀ ਹੈ।

 • ਪਿਛਲੇ ਅਧਿਆਇ ਨੂੰ ਖੋਲ੍ਹਣ ਲਈ ਪਿਛਲਾ ਬਟਨ ਕਲਿੱਕ ਕਰੋ।

 • ਅਗਲੇ ਅਧਿਆਇ ਨੂੰ ਖੋਲ੍ਹਣ ਲਈ ਅਗਲਾ ਬਟਨ ਕਲਿੱਕ ਕਰੋ।

 • ਬਾਈਬਲ ਦੀ ਵਿਸ਼ਾ-ਸੂਚੀ ਲੁਕਾਉਣ ਲਈ ਲਿਸਟ ਲੁਕਾਓ ਬਟਨ ’ਤੇ ਕਲਿੱਕ ਕਰੋ।

ਕਿਸੇ ਲੇਖ ਦੀ ਆਡੀਓ ਰਿਕਾਰਡਿੰਗ ਸੁਣੋ

ਜਿਹੜਾ ਲੇਖ ਤੁਸੀਂ ਪੜ੍ਹ ਰਹੇ ਹੋ ਜੇ ਉਸ ਦੀ ਆਡੀਓ ਰਿਕਾਰਡਿੰਗ ਹੈ, ਤਾਂ ਉੱਥੇ ਆਡੀਓ ਬਾਰ ਦਿਖਾਈ ਦੇਵੇਗੀ।

 • ਆਡੀਓ ਰਿਕਾਰਡਿੰਗ ਸੁਣਨ ਲਈ ਪਲੇਅ ਬਟਨ ’ਤੇ ਕਲਿੱਕ ਕਰੋ।

 • ਆਡੀਓ ਰਿਕਾਰਡਿੰਗ ਨੂੰ ਰੋਕਣ ਲਈ ਪੌਜ਼ ਬਟਨ ’ਤੇ ਕਲਿੱਕ ਕਰੋ। ਆਡੀਓ ਰਿਕਾਰਡਿੰਗ ਨੂੰ ਦੁਬਾਰਾ ਉੱਥੋਂ ਚਲਾਉਣ ਲਈ ਪਲੇਅ ਬਟਨ ਪ੍ਰੈੱਸ ਕਰੋ।

 • ਆਡੀਓ ਰਿਕਾਰਡਿੰਗ ਨੂੰ ਕਿਤਿਓਂ ਵੀ ਸੁਣਨ ਲਈ ਆਡੀਓ ਪੁਆਇੰਟਰ ਨੂੰ ਅੱਗੇ-ਪਿੱਛੇ ਕੀਤਾ ਜਾ ਸਕਦਾ ਹੈ।

ਰਿਕਾਰਡਿੰਗ ਸੁਣਦਿਆਂ ਜੇ ਤੁਸੀਂ ਲੇਖ ’ਤੇ ਥੱਲੇ ਨੂੰ ਸਕ੍ਰੋਲ ਕਰਦੇ ਹੋ, ਤਾਂ ਆਡੀਓ ਬਾਰ ਮੈਨਿਊ ਬਾਰ ਨਾਲ ਜੁੜਿਆ ਰਹਿੰਦਾ ਹੈ। ਇਸ ਨਾਲ ਤੁਸੀਂ ਲੇਖ ਨੂੰ ਜਿੱਥੋਂ ਪੜ੍ਹ ਰਹੇ ਹੋ, ਉੱਥੋਂ ਹੀ ਆਡੀਓ ਨੂੰ ਪਲੇਅ ਅਤੇ ਪੌਜ਼ ਕਰ ਸਕਦੇ ਹੋ।