Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

JW BROADCASTING

ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਦੀ ਸੈਟਿੰਗ ਬਦਲੋ

ਆਪਣੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਦੀ ਸੈਟਿੰਗ ਬਦਲੋ

ਸੈਟਿੰਗ ਸਕ੍ਰੀਨ ’ਤੇ ਤੁਸੀਂ tv.jw.org. ਨੂੰ ਆਪਣੀ ਪਸੰਦ ਅਨੁਸਾਰ ਸੈੱਟ ਕਰ ਸਕਦੇ ਹੋ।

ਸੈਟਿੰਗ ਆਈਕਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ। ਆਪਣੀ ਸੈਟਿੰਗ ਬਦਲਣ ਲਈ ਥੱਲੇ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ:

 • ਆਪਣੀ ਪਸੰਦ ਦਾ ਵੀਡੀਓ ਰੈਜ਼ੋਲੂਸ਼ਨ ਚੁਣੋ

 • ਵੀਡੀਓ ਸਬ-ਟਾਈਟਲਾਂ ਨੂੰ ਸ੍ਰਕੀਨ ’ਤੇ ਦਿਖਾਓ ਜਾਂ ਬੰਦ ਕਰੋ

 • ਆਪਣੀ ਪਸੰਦ ਦਾ ਸਟ੍ਰੀਮਿੰਗ ਚੈਨਲ ਚੁਣੋ

ਨੋਟ: ਤੁਹਾਡੀ ਚੁਣੀ ਸੈਟਿੰਗ ਸਿਰਫ਼ ਤੁਹਾਡੇ ਆਪਣੇ ਇੰਟਰਨੈੱਟ ਬਰਾਊਜ਼ਰ ਜਾਂ ਮੋਬਾਇਲ ਵਗੈਰਾ ’ਤੇ ਹੀ ਲਾਗੂ ਹੋਵੇਗੀ। ਜੇ ਤੁਸੀਂ ਬਰਾਊਜ਼ਰ ਦੀ ਕੈਸ਼ (ਕੰਪਿਊਟਰ ਦੀ ਮੈਮਰੀ) ਨੂੰ ਹਟਾ ਦਿੰਦੇ ਹੋ, ਤਾਂ ਸੈਟਿੰਗ ਪਹਿਲਾਂ ਵਾਂਗ ਹੋ ਜਾਵੇਗੀ।

ਆਪਣੀ ਪਸੰਦ ਦਾ ਵੀਡੀਓ ਰੈਜ਼ੋਲੂਸ਼ਨ ਚੁਣੋ

 • ਆਪਣੀ ਪਸੰਦ ਦੇ ਵੀਡੀਓ ਰੈਜ਼ੋਲੂਸ਼ਨ ਵਾਲੇ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

 • ਆਪਣੀ ਸੈਟਿੰਗ ਨੂੰ ਸੇਵ ਕਰਨ ਲਈ ਸੇਵ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

ਇਨ੍ਹਾਂ ਨੰਬਰਾਂ ਦਾ ਕੀ ਮਤਲਬ ਹੈ? ਇਨ੍ਹਾਂ ਨੰਬਰਾਂ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਕਿੰਨੀ ਵੱਡੀ ਸਕ੍ਰੀਨ ਲਈ ਬਣਾਇਆ ਗਿਆ ਹੈ। ਇਸ ਦਾ ਮਤਲਬ ਵੀਡੀਓ ਦੀ ਕੁਆਲਿਟੀ ਜਾਂ ਰੈਜ਼ੋਲੂਸ਼ਨ ਹੁੰਦਾ ਹੈ। ਵੱਡਾ ਨੰਬਰ ਵੱਡੇ ਰੈਜ਼ੋਲੂਸ਼ਨ ਨੂੰ ਦਰਸਾਉਂਦਾ ਹੈ ਜਿਸ ਲਈ ਤੇਜ਼ ਇੰਟਰਨੈੱਟ ਦੀ ਲੋੜ ਹੁੰਦੀ ਹੈ।

ਥੱਲੇ ਦਿੱਤੇ ਟੇਬਲ ਵਿਚ ਵੱਖਰੇ-ਵੱਖਰੇ ਰੈਜ਼ੋਲੂਸ਼ਨ ਬਾਰੇ ਸਮਝਾਇਆ ਗਿਆ ਹੈ:

ਰੈਜ਼ੋਲੂਸ਼ਨ

ਇਸ ਦਾ ਮਤਲਬ

240p

ਸਭ ਤੋਂ ਘੱਟ ਕੁਆਲਿਟੀ। ਛੋਟੇ ਮੋਬਾਇਲ ਦੀ ਸਕ੍ਰੀਨ ’ਤੇ ਵਧੀਆ ਚੱਲਦੀ ਹੈ।

360p

ਘੱਟ ਕੁਆਲਿਟੀ। ਛੋਟੇ ਮੋਬਾਇਲ ਦੀ ਸਕ੍ਰੀਨ ’ਤੇ ਵਧੀਆ ਚੱਲਦੀ ਹੈ।

480p

ਸਟੈਂਡਰਡ ਡੈਫੀਨੇਸ਼ਨ। ਟੈਬਲੇਟ, ਕੰਪਿਊਟਰ ਮਾਨੀਟਰ ਅਤੇ ਸਟੈਂਡਰਡ ਡੈਫੀਨੇਸ਼ਨ ਵਾਲੇ ਟੀ. ਵੀ. ’ਤੇ ਵਧੀਆ ਚੱਲਦੀ ਹੈ।

720p

ਹਾਈ ਡੈਫੀਨੇਸ਼ਨ (ਐੱਚ. ਡੀ.)। ਘੱਟੋ-ਘੱਟ 1024x768 ਰੈਜ਼ੋਲੂਸ਼ਨ ਵਾਲੇ ਕੰਪਿਊਟਰ ਮਾਨੀਟਰ ਜਾਂ 1280x720 ਰੈਜ਼ੋਲੂਸ਼ਨ ਵਾਲੇ ਐੱਚ. ਡੀ. ਟੀ. ਵੀ. ’ਤੇ ਵਧੀਆ ਚੱਲਦੀ ਹੈ।

1080p

ਸਭ ਤੋਂ ਵਧੀਆ ਕੁਆਲਿਟੀ (ਐੱਚ. ਡੀ.)। ਘੱਟੋ-ਘੱਟ 1080 ਪਿਕਸਲ ਦੇ ਵਰਟੀਕਲ ਰੈਜ਼ੋਲੂਸ਼ਨ ਵਾਲੇ ਕੰਪਿਊਟਰ ਮਾਨੀਟਰ ਜਾਂ 1920x1080 ਰੈਜ਼ੋਲੂਸ਼ਨ ਵਾਲੇ ਐੱਚ. ਡੀ. ਟੀ. ਵੀ. ’ਤੇ ਵਧੀਆ ਚੱਲਦੀ ਹੈ।

ਵੀਡੀਓ ਰੈਜ਼ੋਲੂਸ਼ਨ ਕਿਉਂ ਬਦਲੀਏ? ਜੇ ਤੁਹਾਡਾ ਇੰਟਰਨੈੱਟ ਕਨੈਕਸ਼ਨ ਤੇਜ਼ ਨਹੀਂ ਹੈ ਅਤੇ ਵੀਡੀਓ ਰੁਕ-ਰੁਕ ਕੇ ਚੱਲਦਾ ਹੈ, ਤਾਂ ਵਧੀਆ ਹੋਵੇਗਾ ਕਿ ਤੁਸੀਂ ਘੱਟ ਰੈਜ਼ੋਲੂਸ਼ਨ ਵਾਲਾ ਵੀਡੀਓ ਦੇਖੋ। ਉਹ ਰੈਜ਼ੋਲੂਸ਼ਨ ਨੰਬਰ ਚੁਣੋ ਜੋ ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਉੱਤੇ ਵਧੀਆ ਚੱਲੇ। ਇੰਟਰਨੈੱਟ ਦਾ ਖ਼ਰਚਾ ਬਚਾਉਣ ਲਈ ਤੁਸੀਂ ਘੱਟ ਰੈਜ਼ੋਲੂਸ਼ਨ ਵਾਲੀ ਸੈਟਿੰਗ ਵੀ ਚੁਣ ਸਕਦੇ ਹੋ।

ਇਹ ਸੈਟਿੰਗ ਕਿਵੇਂ ਇਸਤੇਮਾਲ ਕੀਤੀ ਜਾਂਦੀ ਹੈ? ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਲਈ ਤੁਸੀਂ ਜਿਹੜਾ ਰੈਜ਼ੋਲੂਸ਼ਨ ਚੁਣਦੇ ਹੋ, TV.JW.ORG ਉਸ ਤੋਂ ਉੱਪਰ ਵਾਲੇ ਰੈਜ਼ੋਲੂਸ਼ਨ ’ਤੇ ਸਟ੍ਰੀਮ ਨਹੀਂ ਕਰੇਗਾ। (tv.jw.org ਸਟ੍ਰੀਮਿੰਗ ਚੈਨਲ ਦੇਖੋ।)

ਜੇ ਤੁਸੀਂ ਆਟੋਮੈਟਿਕ ਸੈਟਿੰਗ ਚੁਣੋ, ਤਾਂ tv.jw.org ਤੁਹਾਡੇ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਦੀ ਸਕ੍ਰੀਨ ਦੇ ਸਾਈਜ਼ ਮੁਤਾਬਕ ਸਭ ਤੋਂ ਵਧੀਆ ਵੀਡੀਓ ਰੈਜ਼ੋਲੂਸ਼ਨ ਆਪਣੇ ਆਪ ਚੁਣੇਗਾ।

ਵੀਡੀਓ ਸਬ-ਟਾਈਟਲਾਂ ਨੂੰ ਸ੍ਰਕੀਨ ’ਤੇ ਦਿਖਾਓ ਜਾਂ ਬੰਦ ਕਰੋ

ਕੁਝ ਵੀਡੀਓ ਸਬ-ਟਾਈਟਲਾਂ ਸਣੇ ਪਲੇਅ ਕੀਤੇ ਜਾ ਸਕਦੇ ਹਨ। ਇਹ ਸਬ-ਟਾਇਟਲ ਉਸੇ ਭਾਸ਼ਾ ਵਿਚ ਹੁੰਦੇ ਹਨ ਜਿਸ ਭਾਸ਼ਾ ਵਿਚ ਵੀਡੀਓ ਹੁੰਦਾ ਹੈ।

 • ਜੇ ਤੁਸੀਂ ਇਹ ਸਬ-ਟਾਇਟਲ ਦੇਖਣਾ ਚਾਹੁੰਦੇ ਹੋ, ਤਾਂ ਸਬ-ਟਾਇਟਲ ਦਿਖਾਓ ਜੇ ਉਪਲਬਧ ਹੈ ਬਾਕਸ ’ਤੇ ਟਿੱਕ ਕਰੋ।

 • ਜੇ ਤੁਸੀਂ ਸਬ-ਟਾਇਟਲ ਨਹੀਂ ਦੇਖਣਾ ਚਾਹੁੰਦੇ, ਤਾਂ ਇਸ ਬਾਕਸ ਤੋਂ ਟਿੱਕ ਹਟਾ ਦਿਓ।

 • ਆਪਣੀ ਸੈਟਿੰਗ ਨੂੰ ਸੇਵ ਕਰਨ ਲਈ ਸੇਵ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ।

ਨੋਟ: ਇਹ ਸੈਟਿੰਗਜ਼ ਉਨ੍ਹਾਂ ਸਾਰੇ ਵੀਡੀਓਜ਼ ’ਤੇ ਲਾਗੂ ਹੁੰਦੀਆਂ ਹਨ ਜਿਨ੍ਹਾਂ ਦੇ ਸਬ-ਟਾਇਟਲ ਹਨ, ਭਾਵੇਂ ਤੁਸੀਂ ਇਨ੍ਹਾਂ ਨੂੰ ਸਟ੍ਰੀਮਿੰਗ ’ਤੇ ਦੇਖਦੇ ਹੋ ਜਾਂ ਵੀਡੀਓ ਚੁਣੋ ’ਤੇ।

ਆਪਣੀ ਪਸੰਦ ਦਾ ਸਟ੍ਰੀਮਿੰਗ ਚੈਨਲ ਚੁਣੋ

ਡਿਫਾਲਟ ਸੈਟਿੰਗ ਕਰਕੇ ਤੁਹਾਡਾ ਕੰਪਿਊਟਰ, ਟੈਬਲੇਟ ਜਾਂ ਸਮਾਰਟ ਫ਼ੋਨ ਇਹ ਗੱਲ ਯਾਦ ਰੱਖਦਾ ਹੈ ਕਿ ਪਿਛਲੀ ਵਾਰ ਤੁਸੀਂ ਕਿਹੜਾ ਸਟ੍ਰੀਮਿੰਗ ਚੈਨਲ ਦੇਖਿਆ ਸੀ ਅਤੇ ਅਗਲੀ ਵਾਰ ਜਦ ਤੁਸੀਂ ਸਟ੍ਰੀਮਿੰਗ ਚੁਣਦੇ ਹੋ, ਤਾਂ ਉਹ ਤੁਹਾਨੂੰ ਉਸੇ ਚੈਨਲ ’ਤੇ ਲੈ ਜਾਂਦਾ ਹੈ।

ਪਰ ਹੋ ਸਕਦਾ ਹੈ ਕਿ ਜਦੋਂ ਵੀ ਤੁਸੀਂ ਸਟ੍ਰੀਮਿੰਗ ਚੁਣਦੇ ਹੋ, ਤਾਂ ਤੁਸੀਂ ਕੋਈ ਖ਼ਾਸ ਚੈਨਲ ਚਲਾਉਣਾ ਚਾਹੋ। ਮਿਸਾਲ ਲਈ, ਜੇ ਤੁਸੀਂ ਮਾਪੇ ਹੋ, ਤਾਂ ਸ਼ਾਇਦ ਤੁਸੀਂ ਚਾਹੋਗੇ ਕਿ ਜਦ ਤੁਹਾਡਾ ਬੱਚਾ ਟੈਬਲੇਟ ’ਤੇ ਸਟ੍ਰੀਮਿੰਗ ਦੇਖਦਾ ਹੈ, ਤਾਂ ਉਹ ਸਿੱਧਾ ਬੱਚੇ ਚੈਨਲ ’ਤੇ ਜਾਵੇ।

 • ਹਰ ਵਾਰ ਇੱਕੋ ਸਟ੍ਰੀਮਿੰਗ ਚੈਨਲ ਚਲਾਉਣ ਲਈ ਸੈਟਿੰਗ ’ਤੇ ਜਾਓ ਅਤੇ ਚੈਨਲ ਦਾ ਨਾਂ ਚੁਣੋ।

 • ਡਿਫਾਲਟ ਸੈਟਿੰਗ ’ਤੇ ਜਾਣ ਲਈ ਪਹਿਲਾਂ ਚੁਣੇ ਹੋਏ ਚੈਨਲ ਤੋਂ ਸ਼ੁਰੂ ਕਰੋ ਚੁਣੋ।

 • ਆਪਣੀ ਸੈਟਿੰਗ ਨੂੰ ਸੇਵ ਕਰਨ ਲਈ ਸੇਵ ਬਟਨ ’ਤੇ ਕਲਿੱਕ ਜਾਂ ਪ੍ਰੈੱਸ ਕਰੋ।